ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਦੇਖ ਭੜਕਿਆ ਰਣਜੀਤ ਬਾਵਾ

Thursday, Sep 02, 2021 - 01:38 PM (IST)

ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਦੇਖ ਭੜਕਿਆ ਰਣਜੀਤ ਬਾਵਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਤੋਂ ਬਾਅਦ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਸਵਾਲ ਚੁੱਕੇ ਹਨ। ਰਣਜੀਤ ਬਾਵਾ ਨੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਦਾ ਗੁੱਸਾ ਸਾਫ ਸਾਹਮਣੇ ਆ ਰਿਹਾ ਹੈ।

ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ, ਪੰਜਾਬੀ ਬੋਲੀ ਤੇ ਇਤਿਹਾਸ ਮਿਟਾਉਣ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਵਲੋਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ, ‘ਸ਼ਹੀਦਾਂ ਦੀ ਯਾਦਗਾਰ ਨਾਲ ਛੇੜਛਾੜ ਮਨਜ਼ੂਰ ਨਹੀਂ’

ਰਣਜੀਤ ਬਾਵਾ ਲਿਖਦੇ ਹਨ, ‘ਇਹ ਸ਼ਹੀਦ ਊਧਮ ਸਿੰਘ ਦਾ ਬੁੱਤ ਕਿਸ ਪਾਸਿਓਂ ਲੱਗ ਰਿਹਾ, ਦੂਸਰਾ ਪੰਜਾਬੀ ਬੋਲੀ ਹਿੰਦੀ ਤੋਂ ਥੱਲੇ, ਧਿਆਨ ਨਾਲ ਜਾ ਕੇ ਪੜ੍ਹ ਵੀ ਆਇਓ ਜਿਹੜਾ ਲਿਖ ਕੇ ਬੁੱਤ ਦੇ ਹੇਠਾਂ ਦਿੱਤਾ ਹਿਸਟਰੀ ਨਾ ਵਿਗਾੜ ਦੇਣ, ਧਿਆਨ ਮਾਰ ਲਓ।’

ਬਾਵਾ ਨੇ ਅੱਗੇ ਲਿਖਿਆ, ‘ਆਪਣੀ ਹਿਸਟਰੀ ਤੇ ਮਾਂ ਬੋਲੀ ’ਤੇ ਹੌਲੀ-ਹੌਲੀ ਧਾਵਾ ਬੋਲ ਰਹੇ ਨੇ। ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ’ਤੇ ਨਜ਼ਰ ਮਾਰੋ, ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰ ਸਕੀਏ।’

ਰਣਜੀਤ ਬਾਵਾ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਉਨ੍ਹਾਂ ਵਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਜਲ੍ਹਿਆਂਵਾਲਾ ਬਾਗ ਲਿਖੇ ਹਿੱਸਿਆਂ ਨੂੰ ਲਾਲ ਰੰਗ ਨਾਲ ਹਾਈਲਾਈਟ ਕੀਤਾ ਹੋਇਆ ਹੈ।

ਨੋਟ– ਰਣਜੀਤ ਬਾਵਾ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News