ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਮੁੜ ਬਣੀ ਜੋੜੀ, ਹੁਣ ਇਸ ਫ਼ਿਲਮ ''ਚ ਇਕੱਠੇ ਆਉਣਗੇ ਨਜ਼ਰ

Thursday, Oct 03, 2024 - 10:02 AM (IST)

ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਮੁੜ ਬਣੀ ਜੋੜੀ, ਹੁਣ ਇਸ ਫ਼ਿਲਮ ''ਚ ਇਕੱਠੇ ਆਉਣਗੇ ਨਜ਼ਰ

ਜਲੰਧਰ (ਬਿਊਰੋ) : ਸਾਲ 2018 'ਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦਾ ਅਹਿਮ ਅਤੇ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ ਇੱਕ ਵਾਰ ਫਿਰ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਇਨ੍ਹਾਂ ਦੀ ਨਵੀਂ ਫ਼ਿਲਮ 'ਏਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ' ਇੰਨੀ ਦਿਨੀ ਇੰਗਲੈਂਡ 'ਚ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।

'ਕੁਅਲਟਰ ਮੋਸ਼ਨ ਪਿਕਚਰਜ਼' ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫ਼ਿਲਮਕਾਰ ਰੂਪਨ ਬਲ ਕਰ ਰਹੇ ਹਨ, ਜੋ ਇਸ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?

'ਏਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ' ਫਿਲਮ ਦੀ ਸਟਾਰਕਾਸਟ: ਕੈਨੇਡਾ ਅਤੇ ਇੰਗਲੈਂਡ ਦੀਆਂ ਵੱਖ ਵੱਖ ਅਤੇ ਮਨਮੋਹਕ ਲੋਕੋਸ਼ਨਜ਼ 'ਤੇ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਵਿੱਚ ਜੱਸੀ ਗਿੱਲ, ਰਣਜੀਤ ਬਾਵਾ ਅਤੇ ਮੈਂਡੀ ਤੱਖੜ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ 'ਚ ਪਾਕਿਸਤਾਨ ਕਲਾ ਖੇਤਰ ਦਾ ਵੱਡਾ ਨਾਂ ਮੰਨੇ ਜਾਂਦੇ ਅਤੇ ਬੇਸ਼ੁਮਾਰ ਸਫ਼ਲ ਅਤੇ ਬਹੁ-ਚਰਚਿਤ ਫ਼ਿਲਮਾਂ ਦਾ ਹਿੱਸਾ ਰਹੇ ਨਾਸਿਰ ਚੁਣੋਤੀ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰ ਰਹੇ ਹਨ, ਜੋ ਅੱਜ ਕੱਲ੍ਹ ਯੂਨਾਈਟਡ ਕਿੰਗਡਮ ਵਿਖੇ ਜਾਰੀ ਉਕਤ ਸ਼ੂਟਿੰਗ ਸ਼ਡਿਊਲ 'ਚ ਭਾਗ ਲੈ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ

ਕਾਮੇਡੀ-ਡਰਾਮਾ ਕਹਾਣੀ ਅਧਾਰਿਤ ਅਤੇ ਭਾਵਨਾਤਮਕਤਾ ਰੰਗਾਂ 'ਚ ਰੰਗੀ ਜਾ ਰਹੀ ਇਸ ਫ਼ਿਲਮ ਦੁਆਰਾ ਲਹਿੰਦੇ ਪੰਜਾਬ ਦਾ ਇੱਕ ਹੋਰ ਚਰਚਿਤ ਅਤੇ ਖੂਬਸੂਰਤ ਚਿਹਰਾ ਇਮਰਾਨ ਅਸ਼ਰਫ ਵੀ ਪਾਲੀਵੁੱਡ 'ਚ ਪ੍ਰਭਾਵੀ ਦਸਤਕ ਦੇਣ ਜਾ ਰਹੇ ਹਨ, ਜੋ ਪਾਕਿਸਤਾਨੀ ਟੀ.ਵੀ ਅਤੇ ਕਲਾ ਖੇਤਰ 'ਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ। ਚੜ੍ਹਦੇ ਪੰਜਾਬ ਨਾਲ ਜੁੜੇ ਸਿਨੇਮਾਂ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੇ ਅਦਾਕਾਰ ਇਮਰਾਨ ਅਸ਼ਰਫ ਕਈ ਟੀ. ਵੀ. ਸੀਰੀਅਲਾਂ ਜਿਵੇਂ ਕਿ 'ਦਿਲ ਲਾਗੀ' (2016), 'ਅਲੀਫ਼ ਅੱਲ੍ਹਾ ਔਰ ਇੰਸਾਨ' (2017-2018) ਅਤੇ 'ਰਕਸ-ਏ-ਬਿਸਮਿਲ' (2020-2021) 'ਚ ਆਪਣੀ ਲਾਜਵਾਬ ਅਦਾਕਾਰੀ ਦਾ ਲੋਹਾ ਮੰਨਵਾਉਣ 'ਚ ਸਫ਼ਲ ਰਹੇ ਹਨ, ਜੋ ਪੰਜਾਬੀ ਫ਼ਿਲਮ 'ਰਾਂਝਾ ਰਾਂਝਾ ਕਾਰਦੀ' (2018-2019) 'ਚ ਵੀ ਮਾਨਸਿਕ ਤੌਰ 'ਤੇ ਅਪਾਹਜ 'ਭੋਲਾ' ਦੀ ਭੂਮਿਕਾ ਨਿਭਾ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਲਕਸ ਸਟਾਈਲ ਅਵਾਰਡਾਂ 'ਚ ਸਰਵੋਤਮ ਟੀ.ਵੀ ਅਦਾਕਾਰ ਦਾ ਪੁਰਸਕਾਰ ਵੀ ਉਨ੍ਹਾਂ ਨੇ ਅਪਣੀ ਝੋਲੀ ਪਾਉਣ ਦਾ ਮਾਣ ਹਾਸਲ ਕੀਤਾ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News