‘ਅਜਿਹੀਆਂ ਫ਼ਿਲਮਾਂ ਬਣਾਉਣ ਦੀ ਲੋੜ ਹੈ, ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜਾਣ’

Tuesday, Mar 21, 2023 - 01:57 PM (IST)

‘ਅਜਿਹੀਆਂ ਫ਼ਿਲਮਾਂ ਬਣਾਉਣ ਦੀ ਲੋੜ ਹੈ, ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜਾਣ’

ਮੁੰਬਈ (ਬਿਊਰੋ)– ‘ਮਿਸਿਜ ਚੈਟਰਜੀ ਵਰਸਿਜ਼ ਨਾਰਵੇਅ’ ਨੂੰ ਪਹਿਲੇ ਵੀਕੈਂਡ ’ਚ ਮਿਲੇ ਸੁਪਰ ਸਟਾਰਟ ਨਾਲ ਰਾਣੀ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਕੰਟੈਂਟ ਫ਼ਿਲਮਾਂ ਸਿਰਫ ਓ. ਟੀ. ਟੀ. ਲਈ ਹਨ। ਪਹਿਲੇ ਤਿੰਨ ਦਿਨਾਂ ’ਚ ਫ਼ਿਲਮ ਨੇ ਦੇਸ਼ ’ਚ 6.42 ਕਰੋੜ ਨੈੱਟ ਕਲੈਕਸ਼ਨ ਦਰਜ ਕੀਤੀ ਹੈ।

ਰਾਣੀ ਕਹਿੰਦੀ ਹੈ, ‘‘ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਦੇਖ ਕੇ ਬਹੁਤ ਖ਼ੁਸ਼ ਹਾਂ ਕਿਉਂਕਿ ਉਹ ਫ਼ਿਲਮ ਨੂੰ ਬਹੁਤ ਪਿਆਰ ਦੇ ਰਹੇ ਹਨ। ਮੇਰਾ ਹਮੇਸ਼ਾ ਤੋਂ ਇਹੀ ਮੰਨਣਾ ਹੈ ਕਿ ਚੰਗੀ ਫ਼ਿਲਮ ਹਮੇਸ਼ਾ ਲੋਕਾਂ ਨਾਲ ਜੁੜੀ ਰਹਿੰਦੀ ਹੈ ਤੇ ਉਹ ਉਤਸ਼ਾਹਿਤ ਕਰਨ ਵਾਲੇ ਅਨੁਭਵ ਨੂੰ ਹਾਸਲ ਕਰਨ ਲਈ ਸਿਨੇਮਾਘਰਾਂ ’ਚ ਆਉਣਗੇ।’’

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਉਹ ਅੱਗੇ ਕਹਿੰਦੀ ਹੈ, ‘‘ਮੈਨੂੰ ਖ਼ੁਸ਼ੀ ਹੈ ਕਿ ਫ਼ਿਲਮ ਸਾਨੂੰ ਦਿਖਾ ਰਹੀ ਹੈ ਕਿ ਮਹਾਮਾਰੀ ਤੋਂ ਬਾਅਦ ਦੁਨੀਆ ’ਚ ਇਕ ਕੰਟੈਂਟ ਫ਼ਿਲਮ ਇਕ ਨਾਟਕੀ ਫ਼ਿਲਮ ਹੋ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਇਕ ਇੰਡਸਟਰੀ ਦੇ ਰੂਪ ’ਚ ਸਾਨੂੰ ਬਸ ਅਜਿਹੀਆਂ ਫ਼ਿਲਮਾਂ ਬਣਾਉਣ ਦੀ ਲੋੜ ਹੈ, ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜਾਣ। ਇਸ ਗੱਲ ’ਤੇ ਧਿਆਨ ਦਿਓ ਕਿ ਕਿਹੜੀ ਸ਼ੈਲੀ ਵੱਡੇ ਪਰਦੇ ’ਤੇ ਕੰਮ ਕਰੇਗੀ ਤੇ ਕਿਹੜੀ ਨਹੀਂ।’’

ਉਹ ਕਹਿੰਦੀ ਹੈ, ‘‘ਇਕ ਸਮਾਜ ਦੇ ਰੂਪ ’ਚ ਅਸੀਂ ਚੀਜ਼ਾਂ ਨੂੰ ਇਕੱਠੇ ਮਨਾਉਣ ਤੇ ਮਹਿਸੂਸ ਕਰਨਾ ਚਾਹੁੰਦੇ ਹਾਂ। ਇਸ ਲਈ ਕਦੇ ਵੀ ਇਹ ਵਿਸ਼ਵਾਸ ਨਹੀਂ ਹੋਇਆ ਕਿ ਲੋਕ ਮਹਾਮਾਰੀ ਤੋਂ ਬਾਅਦ ਸਿਨੇਮਾਘਰਾਂ ਤੋਂ ਮੂੰਹ ਮੋੜ ਰਹੇ ਹਨ। ਲੋਕ ਸਿਰਫ ਨਵਾਂ, ਫ੍ਰੈੱਸ਼ ਕੰਟੈਂਟ ਦੇਖਣਾ ਚਾਹੁੰਦੇ ਹਨ, ਜੋ ਉਨ੍ਹਾਂ ਲਈ ਬਾਹਰ ਨਿਕਲਣ ਤੇ ਆਪਣਾ ਸਮਾਂ ਤੇ ਪੈਸੇ ਲਾਉਣ ਲਈ ਸਹੀ ਰੂਪ ’ਚ ਆਕਰਸ਼ਕ ਹੋਵੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News