ਭੋਜਪੁਰੀ ਅਦਾਕਾਰਾ ਦਾ ਬੋਲਡ ਫੋਟੋਸ਼ੂਟ ਦੇਖ ਤੁਸੀਂ ਵੀ ਹੋਵੋਗੇ ਹੈਰਾਨ, ਟਿਕੀਆਂ ਰਹਿਣਗੀਆਂ ਨਜ਼ਰਾਂ
Tuesday, Feb 15, 2022 - 01:36 PM (IST)
ਮੁੰਬਈ (ਬਿਊਰੋ)– ਭੋਜਪੁਰੀ ਸੈਂਸੇਸ਼ਨ ਰਾਣੀ ਚੈਟਰਜੀ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਅਦਾਕਾਰਾ ਨੇ ਆਪਣੇ ਤਾਜ਼ਾ ਫੋਟੋਸ਼ੂਟ ਨੂੰ ਸਾਂਝਾ ਕਰਦਿਆਂ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਰਾਣੀ ਚੈਟਰਜੀ ਨੇ ਹਾਈ ਥਾਈ ਸਲਿੱਟ ਗਾਊਨ ’ਚ ਤਸਵੀਰਾਂ ਸਾਂਝੀਆਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਰਾਣੀ ਚੈਟਰਜੀ ਨੇ ਇਕ ਮੈਗਜ਼ੀਨ ਲਈ ਇਹ ਫੋਟੋਸ਼ੂਟ ਕਰਵਾਇਆ ਹੈ। ਡੀਪ ਰੈੱਡ ਕਲਰ ਦੇ ਇਸ ਗਾਊਨ ਨੇ ਰਾਣੀ ਚੈਟਰਜੀ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੱਤੇ ਹਨ। ਇਸ ਆਊਟਫਿੱਟ ’ਚ ਹਸੀਨ ਪੋਜ਼ ਦਿੰਦਿਆਂ ਰਾਣੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਮਿਡਲ ਪਾਰਟਿਡ ਓਪਨ ਹੇਅਰਸ, ਚੰਕੀ ਐਕਸੈਸਰੀਜ਼, ਸਮੋਕੀ ਆਈਮੇਕਅੱਪ, ਹਾਈ ਹੀਲਸ ਨਾਲ ਰਾਣੀ ਚੈਟਰਜੀ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਇਸ ਡੀਪ ਨੈੱਕਲਾਈਨ ਡਰੈੱਸ ’ਚ ਰਾਣੀ ਕਾਫੀ ਸਲਿੱਮ ਵੀ ਲੱਗ ਰਹੀ ਹੈ।
ਰਾਣੀ ਨੇ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ, ‘ਮੇਰਾ ਦਿਲ ਰੁੱਕ ਜਾਂਦਾ ਹੈ, ਜਦੋਂ ਤੁਸੀਂ ਮੈਨੂੰ ਦੇਖਦੇ ਹੋ। ਭੋਜਪੁਰੀ ਸਿਨੇਮਾ ਦੀ ਮੈਜਿਸਟਿਕ ਕੁਈਨ।’
ਰਾਣੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਗਲੈਮਰੈੱਸ ਅਦਾਵਾਂ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।