ਗਾਇਕ ਦੀਪ ਅਮਨ ਨੇ ਨਵੇਂ ਸੋਲੋ ਸਿੰਗਲ ਟਰੈਕ ‘ਰੰਗਲਾ ਚੁਬਾਰਾ’ ਨਾਲ ਲਵਾਈ ਹਾਜ਼ਰੀ

Friday, Nov 29, 2024 - 01:54 PM (IST)

ਗਾਇਕ ਦੀਪ ਅਮਨ ਨੇ ਨਵੇਂ ਸੋਲੋ ਸਿੰਗਲ ਟਰੈਕ ‘ਰੰਗਲਾ ਚੁਬਾਰਾ’ ਨਾਲ ਲਵਾਈ ਹਾਜ਼ਰੀ

ਜਲੰਧਰ – ਪੰਜਾਬੀ ਗਾਇਕ ਦੀਪ ਅਮਨ ਆਪਣੇ ਸਰੋਤਿਆਂ ਲਈ ਨਵਾਂ ਸੋਲੋ ਸਿੰਗਲ ਟਰੈਕ ‘ਰੰਗਲਾ ਚੁਬਾਰਾ’ ਲੈ ਕੇ ਹਾਜ਼ਰ ਹੈ। ਇਸ ਨੂੰ ਗਾਇਕ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਕਿ ਗੀਤਕਾਰ ਚੈਨਾ ਲੋਪੋਂ ਵਲੋਂ ਕਲਮਬੱਧ ਕੀਤਾ ਗਿਆ ਹੈ। ਇਸ ਗੀਤ ਦਾ ਸੰਗੀਤ ਮਿਊਜ਼ਿਕ ਡਾਇਰੈਕਟਰ ਐੱਸ-10 ਵਲੋਂ ਤਿਆਰ ਕੀਤਾ ਗਿਆ ਹੈ ਅਤੇ ਫਿਲਮਾਂਕਣ ਵੀਡੀਓ ਡਾਇਰੈਕਟਰ ਦਵਿੰਦਰ ਮਗਰਾਲਾ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਹੈ।

ਇਸ ਗੀਤ ਵਿਚ ਗਾਇਕ ਦੀਪ ਅਮਨ ਨਾਲ ਅਦਾਕਾਰਾ ਔਰੋਹੀ ਕਵਾਤਰਾ ਅਤੇ ਪੰਜਾਬੀ ਫਿਲਮ ਇੰਡਸਟਰੀ ਤੇ ਬਹੁਤ ਹੀ ਵੱਡੇ ਅਦਾਕਾਰ ਸ਼ਵਿੰਦਰ ਮਾਹਲ ਅਤੇ ਸੀਨੀਅਰ ਅਦਾਕਾਰਾ ਰੇਨੂੰ ਮੋਹਾਲੀ ਵੀ ਨਜ਼ਰ ਆਉਣਗੇ। ਇਸ ਗੀਤ ਰਾਹੀਂ ਗਾਇਕ ਨੇ ਵਿਆਹ ਵਾਲੀ ਜੋੜੀ ਦੇ ਵਿਆਹ ਤੋਂ ਪਹਿਲਾਂ ਦੇ ਖੁਆਬਾਂ ਨੂੰ ਰੋਮਾਂਟਿਕ ਤੇ ਹਾਸੇ-ਮਜ਼ਾਕ ਦੇ ਤਰੀਕੇ ਨਾਲ ਦਿਖਾਇਆ ਹੈ।

ਇਸ ਤੋਂ ਪਹਿਲਾਂ ਵੀ ਗਾਇਕ ਦੀਪ ਅਮਨ ਨੇ ਵੇਲਣਾ, ਕੇਸਰੀ ਕਾਫਲਾ, ਰੂਹਦਾਰੀਆਂ, ਰੈਵਲੌਨ, ਰੱਬ ਬਣ ਬਹਿ ਗਿਆ, ਬੁਲਬੁਲ, ਆਲ ਇਜ਼ ਵੈੱਲ, ਜੇ ਰੋਇਆਂ ਸਭ ਕੁਝ ਮਿਲਦਾ, ਸਫਾਰੀ, ਤੂੰ ਹੀ ਤੂੰ, ਪੰਜਾਬ ਸਿਆਂ, ਦੋ ਛੋਟੇ ਫਰਜ਼ੰਦ, ਯਾਰ 25/30 ਵਰਗੇ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਗਾਇਕ ਨੇ ਦੱਸਿਆ ਕਿ ਉਸ ਦਾ ਨਵਾਂ ਸਿੰਗਲ ਟਰੈਕ ‘ਰੰਗਲਾ ਚੁਬਾਰਾ’ 22/11/2024 ਨੂੰ ਯੂ-ਟਿਊਬ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੱਖ-ਵੱਖ ਟੀ. ਵੀ ਚੈਨਲਾਂ ’ਤੇ ਰਿਲੀਜ਼ ਹੋ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News