ਅੱਜ ਸ਼ਾਮ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਲੈਂਬਰਗਿੰਨੀ’ ਦਾ ਗੀਤ ‘ਰੰਗ ਮਾਲਕ ਦੇ’

Tuesday, May 30, 2023 - 02:12 PM (IST)

ਅੱਜ ਸ਼ਾਮ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਲੈਂਬਰਗਿੰਨੀ’ ਦਾ ਗੀਤ ‘ਰੰਗ ਮਾਲਕ ਦੇ’

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਲੈਂਬਰਗਿੰਨੀ’ ਦਾ ਨਵਾਂ ਗੀਤ ‘ਰੰਗ ਮਾਲਕ ਦੇ’ ਅੱਜ ਸ਼ਾਮ ਨੂੰ 6 ਵਜੇ ਰਿਲੀਜ਼ ਹੋਵੇਗਾ। ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਸੈਡ ਸੌਂਗ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ 'ਬਲੈਕ ਡੇਅ', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਗੀਤ ਨੂੰ ਰਣਜੀਤ ਬਾਵਾ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਉਪਿੰਦਰ ਵੜੈਚ ਨੇ ਲਿਖੇ ਹਨ ਤੇ ਸੰਗੀਤ ਆਈਕਨ ਨੇ ਦਿੱਤਾ ਹੈ। ਇਹ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਜਾਵੇਗਾ।

ਦੱਸ ਦੇਈਏ ਕਿ ਫ਼ਿਲਮ ’ਚ ਰਣਜੀਤ ਬਾਵਾ ਤੇ ਮਾਹਿਰਾ ਤੋਂ ਇਲਾਵਾ ਸਰਬਜੀਤ ਚੀਮਾ, ਕਿੰਮੀ ਵਰਮਾ, ਨਿਰਮਲ ਰਿਸ਼ੀ, ਅਸ਼ੋਕ ਤਾਂਗੜੀ, ਸ਼ਿਵਮ ਸ਼ਰਮਾ, ਗੁਰਤੇਜ ਘੁੰਮਣ ਗੁਰੀ, ਸੁੱਖ ਸੰਧੂ, ਪਰਮਿੰਦਰ ਗਿੱਲ, ਗੁਰਦਿਆਲ ਪਾਰਸ ਤੇ ਦਿਲ ਜੌਨ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

PunjabKesari

ਫ਼ਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਨੂੰ ਜੱਸ ਧਾਮੀ, ਸ਼ਾਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰਾ ਤੇ ਨੰਦਿਤਾ ਰਾਓ ਕਰਨਾਦ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ ’ਚ ਇਸ ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ, ਜੋ 2 ਜੂਨ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News