ਰਣਧੀਰ ਕਪੂਰ ਦੀ ਸਿਹਤ ''ਚ ਸੁਧਾਰ, ਆਈ. ਸੀ. ਯੂ. ''ਚੋਂ ਆਏ ਬਾਹਰ

05/03/2021 11:17:04 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਣਧੀਰ ਕਪੂਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਰਣਧੀਰ ਕਪੂਰ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ, ਜਿਸ ਕਾਰਨ ਉਨ੍ਹਾਂ ਨੂੰ ਆਈ. ਸੀ. ਯੂ. 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। 

PunjabKesari

ਦੱਸ ਦਈਏ ਕਿ ਇਸ ਹਫ਼ਤੇ ਦੇ ਸ਼ੁਰੂ 'ਚ 74 ਸਾਲਾ ਅਦਾਕਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਰਣਧੀਰ ਕਪੂਰ ਨੇ ਦੱਸਿਆ, 'ਮੈਂ ਹੁਣ ਪਹਿਲਾਂ ਨਾਲੋਂ ਬਿਹਤਰ ਹਾਂ। ਮੈਂ ਇਕ ਦਿਨ ਆਈ. ਸੀ. ਯੂ. 'ਚ ਰਿਹਾ ਅਤੇ ਉਹ ਮੈਨੂੰ ਆਈ. ਸੀ. ਯੂ. 'ਚੋਂ ਬਾਹਰ ਲੈ ਆਏ ਕਿਉਂਕਿ ਮੈਨੂੰ ਹੁਣ ਸਾਹ ਲੈਣ 'ਚ ਮੁਸ਼ਕਲ ਨਹੀਂ ਆਉਂਦੀ ਜਾਂ ਮੈਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਸੀ। ਮੈਨੂੰ ਬੁਖਾਰ ਸੀ।' ਰਣਧੀਰ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, 'ਮੈਂ ਬਾਹਰ ਨਿਕਲਣ ਲਈ ਬੇਚੈਨ ਹਾਂ। ਮੇਰੇ ਬੱਚਿਆਂ ਨੇ ਮੈਨੂੰ ਹਸਪਤਾਲ ਦਾਖ਼ਲ ਹੋਣ ਲਈ ਕਿਹਾ।'

PunjabKesari

ਦੱਸਣਯੋਗ ਹੈ ਕਿ ਰਣਧੀਰ ਕਪੂਰ ਪ੍ਰਸਿੱਧ ਅਦਾਕਾਰ-ਫਿਲਮਸਾਜ਼ ਰਾਜ ਕਪੂਰ ਦਾ ਵੱਡਾ ਪੁੱਤਰ ਹੈ। ਇਕ ਸਾਲ ਦੇ ਅੰਦਰ ਅਦਾਕਾਰ ਨੇ ਆਪਣੇ ਛੋਟੇ ਭਰਾਵਾਂ ਰਿਸ਼ੀ ਕਪੂਰ (67) ਅਤੇ ਰਾਜੀਵ ਕਪੂਰ (58) ਨੂੰ ਗੁਆ ਦਿੱਤਾ। ਰਣਧੀਰ ਕਪੂਰ ਨੇ ਆਪਣੀ ਫ਼ਿਲਮੀ ਸ਼ੁਰੂਆਤ ਸਾਲ 1971 'ਚ 'ਸ਼੍ਰੀ 420' ਅਤੇ 'ਦੋ ਉਸਤਾਦ' ਵਰਗੀਆਂ ਫ਼ਿਲਮਾਂ 'ਚ ਬਾਲ ਕਲਾਕਾਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਹ 'ਜੀਤ', 'ਜਵਾਨੀ ਦੀਵਾਨੀ', 'ਲਫੰਗੇ', 'ਰਾਮਪੁਰ ਕਾ ਲਕਸ਼ਮਣ' ਅਤੇ 'ਹੱਥ ਕੀ ਸਫਾਈ' 'ਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਵਿਆਹ ਅਦਾਕਾਰਾ ਬਬੀਤਾ ਨਾਲ ਹੋਇਆ ਸੀ ਪਰ ਹੁਣ ਦੋਵੇਂ ਵੱਖ ਹੋ ਗਏ ਹਨ। ਇਸ ਜੋੜੀ ਦੀਆਂ ਦੋ ਬੇਟੀਆਂ ਹਨ- ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖ਼ਾਨ।

PunjabKesari


sunita

Content Editor

Related News