ਰਣਦੀਪ ਹੁੱਡਾ ਨੇ ਭਾਣਜੇ ਲਈ ਸਾਂਝੀ ਕੀਤੀ ਖ਼ਾਸ ਤਸਵੀਰ, ਸਰਦਾਰੀ ਲੁੱਕ ''ਚ ਨਜ਼ਰ ਆਏ ਮਾਮਾ-ਭਾਣਜਾ

Friday, Sep 10, 2021 - 12:30 PM (IST)

ਰਣਦੀਪ ਹੁੱਡਾ ਨੇ ਭਾਣਜੇ ਲਈ ਸਾਂਝੀ ਕੀਤੀ ਖ਼ਾਸ ਤਸਵੀਰ, ਸਰਦਾਰੀ ਲੁੱਕ ''ਚ ਨਜ਼ਰ ਆਏ ਮਾਮਾ-ਭਾਣਜਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਭਾਣਜੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ। ਇਹ ਖ਼ਾਸ ਪੋਸਟ ਉਨ੍ਹਾਂ ਨੇ ਆਪਣੇ ਭਾਣਜੇ ਓਜਸ ਸਾਂਗਵਾਨ ਦੇ ਜਨਮਦਿਨ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਭਾਣਜੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ, ''When we were kings !!” ਹੈਪੀ ਬਰਥਡੇਅ ਮੇਰੇ ਪਿਆਰੇ ਭਾਣਜੇ Ojas Sangwan @thisisphotojas 🤗🤗 All the best for your film school starting Tom in Chicago beta 👊🏽👊🏽💪🏽💪🏽’ #throwback।'' ਤਸਵੀਰ 'ਚ ਰਣਦੀਪ ਹੁੱਡਾ ਤੇ ਉਨ੍ਹਾਂ ਦੇ ਭਾਣਜੇ ਨੇ ਪੱਗ ਬੰਨ੍ਹੀ ਹੋਈ ਹੈ। ਪ੍ਰਸ਼ੰਸਕਾਂ ਨੂੰ ਮਾਮੇ-ਭਾਣਜੇ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਇਸ ਪੋਸਟ 'ਤੇ ਲਾਈਕਸ ਤੇ ਵਧਾਈਆਂ ਵਾਲੇ ਮੈਸੇਜ ਆ ਚੁੱਕੇ ਹਨ।

PunjabKesari

ਦੱਸ ਦਈਏ ਰਣਦੀਪ ਹੁੱਡਾ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਐਕਟਿੰਗ ਦਾ ਦਮ ਦਿਖਾਇਆ ਹੈ। ਹੁਣ ਤੱਕ ਦੇ ਕਰੀਅਰ 'ਚ ਉਨ੍ਹਾਂ ਨੇ ਕਈ ਤਰ੍ਹਾਂ ਦੇ ਵੱਖ-ਵੱਖ ਕਿਰਦਾਰਾਂ ਨੂੰ ਨਿਭਾਇਆ ਹੈ। ਰਣਦੀਪ ਹੁੱਡਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2001 ਦੀ ਮੀਰਾ ਨਾਇਰ ਦੀ ''ਮਾਨਸੂਨ ਵੈਡਿੰਗ'' ਫ਼ਿਲਮ ਨਾਲ ਕੀਤੀ ਸੀ।

 
 
 
 
 
 
 
 
 
 
 
 
 
 
 
 

A post shared by Randeep Hooda (@randeephooda)

ਇਸ ਤੋਂ ਬਾਅਦ ਰਣਦੀਪ ਨੇ 'ਵੰਨਸ ਅਪੋਨ ਏ ਟਾਈਮ ਇਨ ਮੁੰਬਈ', 'ਜੰਨਤ-2', 'ਸਰਬਜੀਤ', 'ਸੁਲਤਾਨ', 'ਸਾਹਿਬ ਬੀਵੀ ਔਰ ਗੈਂਗਸਟਰ', 'ਮੌਨਸੂਨ ਵੇਡਿੰਗ', 'ਰੰਗਰਸਿਆ', 'ਹਾਈਵੇਅ' ਵਰਗੀ ਫ਼ਿਲਮਾਂ 'ਚ ਕੰਮ ਕਰ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਸਾਲ 2016 'ਚ ਆਈ ਸਰਬਜੀਤ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਦੀ ਚਾਰੇ-ਪਾਸੇ ਸ਼ਲਾਘਾ ਹੋਈ, ਜਿਸ ਕਰਕੇ ਉਨ੍ਹਾਂ ਦੀ ਝੋਲੀ ਕਈ ਐਵਾਰਡਜ਼ ਵੀ ਪਏ। ਅਖੀਰਲੀ ਵਾਰ ਉਹ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' 'ਚ ਨਜ਼ਰ ਆਏ ਸੀ।


author

sunita

Content Editor

Related News