'ਤੈਨੂੰ ਲੈ ਕੇ ਮੈਂ ਜਾਵਾਂਗਾ...ਲਾੜੀ ਆਲੀਆ ਨੂੰ ਗੋਦ 'ਚ ਚੁੱਕ ਰਣਬੀਰ ਨੇ ਦਿੱਤੇ ਪੋਜ਼, ਦੇਖੋ ਖੂਬਸੂਰਤ ਤਸਵੀਰਾਂ'
Friday, Apr 15, 2022 - 10:21 AM (IST)
ਮੁੰਬਈ- ਬੀ-ਟਾਊਨ ਦਾ ਸਭ ਤੋਂ ਮਸ਼ਹੂਰ ਜੋੜਾ ਰਣਬੀਰ ਕਪੂਰ ਅਤੇ ਆਲੀਆ ਭੱਟ ਹਮੇਸ਼ਾ ਲਈ ਇਕ-ਦੂਜੇ ਦਾ ਹੋ ਗਿਆ ਹੈ। ਰਣਬੀਰ-ਆਲੀਆ ਨੇ ਵੀਰਵਾਰ ਨੂੰ ਮੁੰਬਈ ਦੇ ਪਾਲੀ ਹਿੱਲਜ਼ ਦੇ ਅਪਾਰਟਮੈਂਟ ਕੰਪਲੈਕਸ ਵਾਸਤੂ 'ਚ ਪਰਿਵਾਰ ਅਤੇ ਦੋਸਤਾਂ ਵਿਚਾਲੇ ਸੱਤ ਫੇਰੇ ਲਏ।
ਵਿਆਹ ਦੇ ਕੁਝ ਸਮੇਂ ਬਾਅਦ ਆਲੀਆ-ਰਣਬੀਰ ਇਕ ਸ਼ਾਦੀਸ਼ੁਦਾ ਜੋੜਾ ਬਣ ਮੀਡੀਆ ਨਾਲ ਰੂ-ਬ-ਰੂ ਹੋਇਆ।
ਜਦੋਂ ਦੋਵੇਂ ਪਤੀ-ਪਤਨੀ ਦੇ ਰੂਪ 'ਚ ਪਹਿਲੀ ਵਾਰ ਸਾਹਮਣੇ ਆਏ ਤਾਂ ਉਹ ਸਮਾਂ ਬਹੁਤ ਖੂਬਸੂਰਤ ਸਮਾਂ ਸੀ।
ਨਵੀਂ ਵਿਆਹੀ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਜੋੜੇ 'ਚ ਹੀ ਮੀਡੀਆ ਦੇ ਸਾਹਮਣੇ ਆਏ।
ਦੋਵਾਂ ਨੇ ਹੱਥ ਜੋੜ ਕੇ ਮੀਡੀਆ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਬਹੁਤ ਖੂਬਸੂਰਤ ਪੋਜ਼ ਦਿੱਤੇ।
ਉਧਰ ਮੀਡੀਆ ਨੂੰ ਪੋਜ਼ ਦੇਣ ਤੋਂ ਬਾਅਦ ਰਣਬੀਰ ਆਪਣੀ ਲਾੜੀ ਆਲੀਆ ਨੂੰ ਗੋਦ 'ਚ ਚੁੱਕ ਕੇ ਘਰ ਦੇ ਅੰਦਰ ਲੈ ਗਏ। ਜਿਵੇਂ ਹੀ ਰਣਬੀਰ ਨੇ ਆਲੀਆ ਨੂੰ ਗੋਦ 'ਚ ਚੁੱਕਿਆ ਉਥੇ ਮੌਜੂਦ ਭੀੜ ਖੁਸ਼ੀ ਨਾਲ ਰੌਲਾ ਪਾਉਣ ਲੱਗੀ।
ਦੋਵੇਂ ਇਕ-ਦੂਜੇ ਦੇ ਨਾਲ ਕਾਫੀ ਸੁੰਦਰ ਲੱਗ ਰਹੇ ਸਨ। ਇਨ੍ਹਾਂ ਸਾਰੀਆਂ ਤਸਵੀਰਾਂ 'ਚ ਆਲੀਆ ਦੇ ਚਿਹਰੇ 'ਤੇ ਲਾੜੀ ਬਣਨ ਦੀ ਖੁਸ਼ੀ ਸਾਫ-ਸਾਫ ਝਲਕ ਰਹੀ ਸੀ। ਉਧਰ ਰਣਬੀਰ ਦੇ ਚਿਹਰੇ 'ਤੇ ਵੀ ਇਕ ਵੱਖਰੀ ਜਿਹੀ ਖੁਸ਼ੀ ਅਤੇ ਸੁਕੂਨ ਸੀ।
ਆਲੀਆ ਭੱਟ ਦੇ ਵੈਡਿੰਗ ਆਊਟਫਿੱਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸੱਬਿਆਸਾਚੀ ਵਲੋਂ ਡਿਜ਼ਾਈਨ ਕੀਤੀ ਗਈ ਸਾੜੀ ਪਾਈ ਸੀ। ਇਸ ਸਾੜੀ ਦੇ ਨਾਲ ਆਲੀਆ ਭੱਟ ਨੇ ਸੱਬਿਆਸਾਚੀ ਹੈਰੀਟੇਜ਼ ਜਿਊਲਰੀ ਪਹਿਨੀ ਸੀ। ਰਣਬੀਰ ਨੇ ਸਿਲਕ ਓਰਗੇਂਜਾ ਸਾਫਾ, ਸ਼ਾਲ ਅਤੇ ਜਰੀ ਮਰੋਰੀ ਐਂਬਰੋਇਡਰੀ ਦੇ ਨਾਲ ਕੰਪਲੀਟ ਕੀਤਾ। ਕਲਗੀ ਵੀ ਸੱਬਿਆਸਾਚੀ ਹੈਰੀਟੇਜ ਜਿਊਲਰੀ ਦੀ ਹੈ ਜਿਸ ਅਨਕਟ ਡਾਇਮੰਡ, ਐਮਰਾਲਡ ਅਤੇ ਪਰਲ ਦਾ ਕੰਮ ਹੈ। ਰਣਬੀਰ ਨੇ ਮਲਟੀਸਟਰਾਨਡ ਪਰਲ ਨੈਕਲੈੱਸ ਵੀ ਕੈਰੀ ਕੀਤਾ।