ਵਾਣੀ ਨੇ ‘ਸ਼ਮਸ਼ੇਰਾ’ ’ਚ ਜੋ ਕੰਮ ਕੀਤਾ ਹੈ, ਉਹ ਕਮਾਲ ਹੀ ਹੈ : ਰਣਬੀਰ ਕਪੂਰ

07/05/2022 11:12:20 AM

ਮੁੰਬਈ (ਬਿਊਰੋ)– ਸੁਪਰਸਟਾਰ ਰਣਬੀਰ ਕਪੂਰ, ਸੰਜੇ ਦੱਤ ਤੇ ਵਾਣੀ ਕਪੂਰ ਸਟਾਰਰ ਯਸ਼ਰਾਜ ਫ਼ਿਲਮਜ਼ ਦੀ ਐਕਸ਼ਨ ਸਪੈਕਟੇਕਲ ‘ਸ਼ਮਸ਼ੇਰਾ’ ਦਿਲ ਦੀਆਂ ਧੜਕਨਾਂ ਤੇਜ਼ ਕਰ ਦੇਣ ਵਾਲੀ ਐਂਟਰਟੇਨਰ ਹੈ, ਜੋ 22 ਜੁਲਾਈ, 2022 ਨੂੰ ਹਿੰਦੀ, ਤਾਮਿਲ, ਤੇਲਗੂ ’ਚ ਰਿਲੀਜ਼ ਹੋਣ ਜਾ ਰਹੀ ਹੈ।

‘ਅਗਨੀਪਥ’ ਫੇਮ ਡਾਇਰੈਕਟਰ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਇਹ ‘ਸੰਜੂ’ ਦੀ ਰਿਲੀਜ਼ ਤੋਂ 4 ਸਾਲ ਬਾਅਦ ਰਣਬੀਰ ਦੀ ਸਿਨੇਮਾਘਰਾਂ ’ਚ ਵਾਪਸੀ ਨੂੰ ਦਰਸਾਉਂਦੀ ਹੈ। ਵਾਣੀ ਤੇ ਰਣਬੀਰ ਦੀ ਜੋੜੀ ਹਾਲ ਹੀ ਦੇ ਸਾਲਾਂ ਦੀ ਸਭ ਤੋਂ ਤਾਜ਼ਾ ਆਨ-ਸਕ੍ਰੀਨ ਜੋੜੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

ਰਣਬੀਰ ‘ਸ਼ਮਸ਼ੇਰਾ’ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਆਪਣੇ ਕੋ-ਸਟਾਰ ਦੀ ਪ੍ਰਸ਼ੰਸਾ ਕਰ ਰਹੇ ਹਨ, ਜਿਸ ’ਚ ਵਾਣੀ ਨੇ 1800 ਦੇ ਦਹਾਕੇ ਦੇ ਭਾਰਤ ਦੇ ਸਭ ਤੋਂ ਪਿਆਰੇ ਟ੍ਰੈਵਲਰ ਪ੍ਰਫਾਰਮਰ ਦੀ ਭੂਮਿਕਾ ਨਿਭਾਈ ਹੈ।

ਰਣਬੀਰ ਦਾ ਕਹਿਣਾ ਹੈ ਕਿ ਵਾਣੀ ਬਹੁਤ ਵਧੀਆ ਅਦਾਕਾਰ ਹੈ। ਉਹ ਬਹੁਤ ਮਿਹਨਤੀ ਵਿਅਕਤੀ ਹੈ। ਉਹ ਇੰਨੀ ਕੇਂਦਰਿਤ ਹੈ ਕਿ ਉਹ ਹਮੇਸ਼ਾ ਹੈੱਡਫੋਨ ਪਹਿਨਦੀ ਹੈ, ਸੰਗੀਤ ਸੁਣਦੀ ਰਹਿੰਦੀ ਹੈ ਤੇ ਆਪਣੇ ਕਿਰਦਾਰ ’ਚ ਡੁੱਬੇ ਰਹਿਣ ਦੀ ਕੋਸ਼ਿਸ਼ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News