ਰਣਬੀਰ ਦੀਆਂ ਸ਼ਰਟਲੈੱਸ ਤਸਵੀਰਾਂ ਨੇ ਇੰਟਰਨੈੱਟ ’ਤੇ ਮਚਾਇਆ ਹੰਗਾਮਾ, ਸਿਕਸ ਪੈਕ ਐਬਸ ਦੇਖ ਹੈਰਾਨ ਹੋਏ ਲੋਕ

10/10/2022 2:02:50 PM

ਮੁੰਬਈ (ਬਿਊਰੋ)– ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ’ਚ ਰਣਬੀਰ ਕਪੂਰ ਨੇ ਪੂਰੀ ਜਾਨ ਲਗਾ ਦਿੱਤੀ ਸੀ। ਉਥੇ ਉਨ੍ਹਾਂ ਨੇ ‘ਬ੍ਰਹਮਾਸਤਰ’ ਲਈ ਵੀ ਕੋਈ ਕਸਰ ਨਹੀਂ ਛੱਡੀ ਹੈ। ਕੋਚ ਕੁਨਾਲ ਗੀਰ ਦੇ ਇੰਸਟਾਗ੍ਰਾਮ ਪੇਜ ’ਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਮਹਿਸੂਸ ਹੋਵੇਗਾ, ਜਿਵੇਂ ਅਦਾਕਾਰ ਨੇ ਆਪਣੀ ਬਾਡੀ ਨੂੰ ਤਸੱਲੀ ਨਾਲ ਤਰਾਸ਼ਿਆ ਹੈ। ਉਹ ਇਸ ’ਚ ਸਿਕਸ ਪੈਕ ਐਬਸ ਫਲਾਂਟ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਦਾ ਗੀਤ ਬੈਨ ਹੋਣ ’ਤੇ ਭਗਵੰਤ ਮਾਨ ਤੇ ਕੇਜਰੀਵਾਲ ’ਤੇ ਵਰ੍ਹੇ ਸੁਖਪਾਲ ਖਹਿਰਾ ਤੇ ਜੱਸੀ ਜਸਰਾਜ

ਉਨ੍ਹਾਂ ਦਾ ਟਰਾਂਸਫਾਰਮੇਸ਼ਨ ਕਾਫੀ ਅਸਰਦਾਰ ਹੈ। ਤਸਵੀਰਾਂ ਨੂੰ ਰਣਬੀਰ ਕਪੂਰ ਦੇ ਕੋਚ ਕੁਨਾਲ ਗੀਰ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘‘ਇਹ ਰਣਬੀਰ ਕਪੂਰ ਦੇ ਸਾਰੇ ਪ੍ਰਸ਼ੰਸਕਾਂ ਲਈ ਹੈ। ਇਹ ਬੁਲਗਾਰੀਆ ’ਚ ਇਕ ਲੁੱਕ ਟੈਸਟ ਦੌਰਾਨ ਲਈਆਂ ਗਈਆਂ ਤਸਵੀਰਾਂ ਹਨ।’’

PunjabKesari

ਅਦਾਕਾਰ ਰਣਬੀਰ ਕਪੂਰ ਆਪਣੀ ਪਤਨੀ ਆਲੀਆ ਭੱਟ ਨਾਲ ਆਪਣੇ ਪਹਿਲੇ ਬੱਚੇ ਦਾ ਸੁਆਗਤ ਕਰਨ ਲਈ ਤਿਆਰ ਹਨ। ਮੌਜੂਦਾ ਸਮੇਂ ’ਚ ਉਹ ‘ਬ੍ਰਹਮਾਸਤਰ’ ਦੀ ਸਫਲਤਾ ਨਾਲ ਆਤਮ ਵਿਸ਼ਵਾਸ ਨਾਲ ਭਰਪੂਰ ਹਨ। ਉਨ੍ਹਾਂ ਨੇ ਫ਼ਿਲਮ ’ਚ ਆਪਣੀ ਸਾਲਿਡ ਐਕਟਿੰਗ ਨਾਲ ਦਰਸ਼ਕਾਂ ਨੂੰ ਐਂਟਰਟੇਨ ਵੀ ਕੀਤਾ ਹੈ।

PunjabKesari

‘ਬ੍ਰਹਮਾਸਤਰ’ ਦੇ ਪਹਿਲੇ ਭਾਗ ਦੀ ਸਫਲਤਾ ਦੇ ਨਾਲ ਲੋਕ ਹੁਣ ਦੂਜੇ ਭਾਗ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਬਾਅਦ ਰਣਬੀਰ ਕਪੂਰ ਨੂੰ ਸੈੱਟ ਤੋਂ ਬੇਹੱਦ ਮਜ਼ੇਦਾਰ ਕਿੱਸੇ ਸਾਂਝੇ ਕਰਦੇ ਦੇਖਿਆ ਗਿਆ। ਉਥੇ ਆਲੀਆ ਤੇ ਮੇਕਰਜ਼ ਪ੍ਰਸ਼ੰਸਕਾਂ ਨਾਲ ਅਣਦੇਖੇ ਪਲਾਂ ਦੀਆਂ ਝਲਕੀਆਂ ਪੇਸ਼ ਕਰਦੇ ਨਜ਼ਰ ਆ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News