‘ਬ੍ਰਹਮਾਸਤਰ’ ’ਤੇ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਦਾ ਰਿਵਿਊ ਆਇਆ ਸਾਹਮਣੇ, ਦੇਖੋ ਵੀਡੀਓ

Saturday, Sep 10, 2022 - 04:55 PM (IST)

‘ਬ੍ਰਹਮਾਸਤਰ’ ’ਤੇ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਦਾ ਰਿਵਿਊ ਆਇਆ ਸਾਹਮਣੇ, ਦੇਖੋ ਵੀਡੀਓ

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਤੋਂ ਕਾਫੀ ਉਮੀਦਾਂ ਸਨ। ਪਿਛਲੇ ਮਹੀਨਿਆਂ ’ਚ ਹਿੰਦੀ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਘੱਟ ਪ੍ਰਦਰਸ਼ਨ ਕੀਤਾ ਹੈ। ਪਰ ਹੁਣ ‘ਬ੍ਰਹਮਾਸਤਰ’ ਨੇ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਬਣਾ ਲਿਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਰਣਬੀਰ-ਆਲੀਆ ਦੀ ਫ਼ਿਲਮ ਨੇ ਪਹਿਲੇ ਦਿਨ 36 ਕਰੋੜ ਦੇ ਲਗਭਗ ਕਮਾਈ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ

ਹੁਣ ਰਣਬੀਰ ਕਪੂਰ ਦੀ ਮਾਂ ਅਤੇ ਦਿੱਗਜ ਅਦਾਕਾਰਾ ਨੀਤੂ ਕਪੂਰ ਨੇ ਫ਼ਿਲਮ ‘ਬ੍ਰਹਮਾਸਤਰ’ ਬਾਰੇ ਆਪਣਾ ਰਿਵਿਊ ਦਿੱਤਾ ਹੈ। ਨੀਤੂ ਕਪੂਰ ਨੇ ‘ਬ੍ਰਹਮਾਸਤਰ’ ਦੀ ਸਕ੍ਰੀਨਿੰਗ ’ਤੇ ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਗੱਲਬਾਤ ਕਰਦੇ ਹੋਏ ਫ਼ਿਲਮ ਬਾਰੇ ਆਪਣਾ ਰਿਵਿਊ ਦਿੱਤਾ ਹੈ। ਨੀਤੂ ਅਤੇ ਅਯਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਬੀਤੇ ਦਿਨੀਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਲਈ ‘ਬ੍ਰਹਮਾਸਤਰ’ ਦੀ ਇਕ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ ਸੀ ਅਤੇ ਇਸ ਦੌਰਾਨ ਨੀਤੂ ਕਪੂਰ ਫ਼ਿਲਮ ਬਾਰੇ ਆਪਣੀ ਸਮੀਖਿਆ ਦਿੰਦੀ ਨਜ਼ਰ ਆਈ।

 
 
 
 
 
 
 
 
 
 
 
 
 
 
 

A post shared by @varindertchawla

ਵੀਡੀਓ ’ਚ ਦੇਖ ਸਕਦੇ ਹੋ ਕਿ ਨੀਤੂ ਕਪੂਰ ਕਹਿ ਰਹੀ ਹੈ ਕਿ ‘ਫ਼ਿਲਮ ਅੰਤ ’ਚ ਮਨੋਰੰਜਕ ਅਤੇ ਸ਼ਾਨਦਾਰ ਹੈ, ਪਰ ਫ਼ਿਲਮ ਸ਼ੁਰੂ ਹੋਣ ’ਤੇ ਇਸ ਨੂੰ ਬਣਾਉਣ ’ਚ ਸਮਾਂ ਲੱਗਦਾ ਹੈ।’ ਵਾਇਰਲ ਹੋ ਰਹੇ ਇਸ ਵੀਡੀਓ ’ਚ ਅਯਾਨ ਮੁਖਰਜੀ ਨੀਤੂ ਕਪੂਰ ਦੀਆਂ ਗੱਲਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵੀਡੀਓ ’ਚ ਅੱਗੇ ਦੀ ਗੱਲ ਕੈਮਰੇ 'ਚ ਕੈਦ ਨਹੀਂ ਹੋ ਸਕੀ ਪਰ ਇਹ ਸਾਫ਼ ਹੈ ਕਿ ਅਦਾਕਾਰਾ ਨੂੰ ਇਹ ਫ਼ਿਲਮ ਕਾਫ਼ੀ ਪਸੰਦ ਆਈ ਹੈ।

ਇਹ ਵੀ ਪੜ੍ਹੋ : ਕੰਗਨਾ ਦੀ ਰਾਸ਼ਟਰਪਤੀ ਦ੍ਰੌਪਦੀ ਨਾਲ ਮੁਲਾਕਾਤ, ਕਿਹਾ- ‘ਕੁਰਸੀ ’ਤੇ ਬੈਠੀ ਦੇਵੀ ਸ਼ਕਤੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ’

ਅਯਾਨ ਮੁਖਰਜੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਦੀ ਫ਼ਿਲਮ ਬ੍ਰਹਮਾਸਤਰ ’ਚ ਅਹਿਮ ਭੁਮਿਕਾ ਰਹੀ ਹੈ। ਫ਼ਿਲਮ ਦੇ ਕਈ ਕਲਿੱਪ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੇ ਹਨ ਅਤੇ ਪ੍ਰਸ਼ੰਸਕ ਮੁੱਖ ਸਟਾਰ ਕਾਸਟ ਦੇ ਨਾਲ ਸ਼ਾਹਰੁਖ ਖ਼ਾਨ ਅਤੇ ਨਾਗਾਰਜੁਨ ਦੇ ਕੈਮਿਓ ਨੂੰ ਪਿਆਰ ਕਰ ਰਹੇ ਹਨ।


author

Shivani Bassan

Content Editor

Related News