ਵਿੱਕੀ ਕੌਸ਼ਲ ਦੀ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ’ਚ ਰਣਬੀਰ ਕਪੂਰ ਦਾ ਕੈਮਿਓ ਨੂੰ ਦੇਖ ਦੀਵਾਨੇ ਹੋਏ ਪ੍ਰਸ਼ੰਸਕ

12/18/2022 12:18:29 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਥ੍ਰਿਲਰ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋ ਗਈ ਹੈ, ਜਿਸ ਨੂੰ ਪ੍ਰਸ਼ੰਸਕਾਂ ਦਾ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਕਈ ਲੋਕ ਫ਼ਿਲਮ ਨੂੰ ਬੇਕਾਰ ਦੱਸ ਰਹੇ ਹਨ ਪਰ ਵਿੱਕੀ ਕੌਸ਼ਲ ਤੇ ਕਿਆਰਾ ਅਡਵਾਨੀ ਦੀ ਫ਼ਿਲਮ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਛਾਅ ਗਈ ਹੈ ਕਿਉਂਕਿ ‘ਗੋਵਿੰਦਾ ਨਾਮ ਮੇਰਾ’ ’ਚ ਪ੍ਰਸ਼ੰਸਕਾਂ ਨੂੰ ਰਣਬੀਰ ਕਪੂਰ ਦਾ ਕੈਮਿਓ ਦੇਖਣ ਨੂੰ ਮਿਲਿਆ ਹੈ, ਜਿਸ ਦੇ ਚਲਦਿਆਂ ਫ਼ਿਲਮ ਟਰੈਂਡ ਕਰ ਰਹੀ ਹੈ। ਉਥੇ ਰਣਬੀਰ ਕਪੂਰ ਦੇ ਲੁੱਕ ਦੀ ਪ੍ਰਸ਼ੰਸਕ ਤਾਰੀਫ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ

ਅਸਲ ’ਚ ਫ਼ਿਲਮ ਦੇ ਗੀਤ ‘ਬਿਜਲੀ’ ’ਚ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨਾਲ ਅਦਾਕਾਰ ਰਣਬੀਰ ਕਪੂਰ ਦਾ ਕੈਮਿਓ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਬਿਲਕੁਲ ਵੀ ਰਣਬੀਰ ਕਪੂਰ ਦੇ ਕੈਮਿਓ ਦੀ ਉਮੀਦ ਨਹੀਂ ਸੀ ਪਰ ਅਦਾਕਾਰ ਦੇ ਫ਼ਿਲਮ ’ਚ ਆਉਣ ਕਾਰਨ ਉਸ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਤੀਕਿਰਿਆ ਦੇ ਰਹੇ ਹਨ।

ਕੈਮਿਓ ’ਤੇ ਪ੍ਰਤੀਕਿਰਿਆ ਦਿੰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਰਣਬੀਰ ਕਪੂਰ ਨੇ ਪੂਰੀ ਫ਼ਿਲਮ ਖਾ ਲਈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਰਣਬੀਰ ਕਪੂਰ ਨੇ ਸੱਚ ’ਚ ਫ਼ਿਲਮ ਨੂੰ ਬਚਾ ਲਿਆ।’’

ਦੱਸ ਦੇਈਏ ਕਿ ‘ਬ੍ਰਹਮਾਸਤਰ’ ਫ਼ਿਲਮ ਤੋਂ ਬਾਅਦ ਰਣਬੀਰ ਕਪੂਰ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ’ਚ ਉਹ ਕੈਮਿਓ ਦੇ ਰੋਲ ’ਚ ਨਜ਼ਰ ਆਏ ਹਨ। ਉਥੇ ਨਿਰਦੇਸ਼ਕ ਲਵ ਰੰਜਨ ਦੀ ਆਗਾਮੀ ਰੋਮਾਂਟਿਕ ਕਾਮੇਡੀ ਫ਼ਿਲਮ ‘ਤੂ ਝੂਠਾ ਮੈਂ ਮੱਕਾਰ’ ’ਚ ਸ਼ਰਧਾ ਕਪੂਰ ਨਾਲ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News