ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ''ਚ ਰਣਬੀਰ ਕਪੂਰ ਕਰਨਗੇ ਕੰਮ

Monday, May 31, 2021 - 01:44 PM (IST)

ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ''ਚ ਰਣਬੀਰ ਕਪੂਰ ਕਰਨਗੇ ਕੰਮ

ਮੁੰਬਈ (ਬਿਊਰੋ)- ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਨੇ ਰੌਕਸਟਾਰ ਅਤੇ ਤਮਾਸ਼ਾ ਵਰਗੀਆਂ ਸ਼ਾਨਦਾਰ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ਨੇ ਦੋਵਾਂ ਦੇ ਕਰੀਅਰ ਨੂੰ ਵੱਖਰੇ ਰਸਤੇ ਦਿੱਤੇ ਸਨ। ਇਮਤਿਆਜ਼ ਅਲੀ ਦੀਆਂ ਆਖਰੀ ਦੋ ਫ਼ਿਲਮਾਂ ਦਰਸ਼ਕਾਂ ਨੂੰ ਇਮਪ੍ਰੈੱਸ ਕਰਨ 'ਚ ਅਸਫ਼ਲ ਰਹੀਆਂ ਹਨ ਪਰ ਇਨ੍ਹਾਂ ਦੋਵਾਂ ਦੀ ਜੋੜੀ ਤੋਂ ਦਰਸ਼ਕਾਂ ਨੂੰ ਬਹੁਤ ਉਮੀਦ ਹੈ। ਰਿਪੋਰਟਸ ਮੁਤਾਬਕ ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਇੱਕ ਵਾਰ ਫਿਰ ਇਕੱਠੀ ਹੋ ਸਕਦੀ ਹੈ।

PunjabKesari

ਇਮਤਿਆਜ਼ ਅਲੀ ਇਸ ਸਮੇਂ ਦੋ ਸਕ੍ਰਿਪਟਾਂ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ 'ਚੋਂ ਇਕ ਬਾਇਓਪਿਕ ਹੈ ਅਤੇ ਦੂਜੀ ਇਕ ਸੋਸ਼ਲ ਮੈਸੇਜ ਵਾਲੀ ਫ਼ਿਲਮ ਹੈ। ਡਾਇਰੈਕਟਰ ਨੇ ਦੋਵਾਂ ਸਕ੍ਰਿਪਟਾਂ ਨਾਲ ਰਣਬੀਰ ਕਪੂਰ ਨਾਲ ਕੋਨਟੈਕਟ ਕੀਤਾ ਹੈ। 

PunjabKesari

ਇਮਤਿਆਜ਼ ਦੀ ਇਕ ਸਕ੍ਰਿਪਟ ਪੰਜਾਬੀ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਹ ਕਿਹਾ ਜਾ ਰਿਹਾ ਹੈ ਕਿ ਰਣਬੀਰ ਨੇ ਇਨ੍ਹਾਂ ਫ਼ਿਲਮਾਂ 'ਚੋਂ ਇਕ ਫ਼ਿਲਮ ਦਾ ਹਿੱਸਾ ਬਣਨ ਲਈ ਜ਼ੁਬਾਨੀ ਸਹਿਮਤੀ ਦਿੱਤੀ ਹੈ, ਜੋ ਇਸ ਸਮੇਂ ਪ੍ਰੀ-ਪ੍ਰੋਡਕਸ਼ਨ 'ਚ ਹੈ। ਇਕ ਵਾਰ ਸਕ੍ਰਿਪਟ ਪੂਰੀ ਹੋਣ ਤੋਂ ਬਾਅਦ ਫ਼ਿਲਮ ਦਾ ਆਫੀਸ਼ੀਅਲ ਤੌਰ 'ਤੇ ਐਲਾਨ ਕੀਤਾ ਜਾਵੇਗਾ।

PunjabKesari

ਇਸ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਫ਼ਿਲਮ ਫਾਈਨਲ ਹੁੰਦੀ ਹੈ ਤਾਂ ਰਣਬੀਰ ਅਤੇ ਇਮਤਿਆਜ਼ ਦੇ ਪ੍ਰਸ਼ੰਸਕ ਬਹੁਤ ਐਕਸਾਈਟੇਡ ਹੋਣਗੇ। ਫ਼ਿਲਮ 'ਰੌਕਸਟਾਰ' ਅਤੇ 'ਤਮਾਸ਼ਾ' ਆਪਣੀ ਸ਼ਾਨਦਾਰ ਸਕ੍ਰਿਪਟ ਅਤੇ ਰਣਬੀਰ ਦੀ ਜ਼ਬਰਦਸਤ ਅਦਾਕਾਰੀ ਨਾਲ ਬਹੁਤ ਮਸ਼ਹੂਰ ਹੋਈ ਸੀ। 

PunjabKesari


author

sunita

Content Editor

Related News