‘ਬ੍ਰਹਮਾਸਤਰ’ ਦੀ ਸਫ਼ਲਤਾ ਤੋਂ ਬਾਅਦ ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਪਹੁੰਚੇ ਰਣਬੀਰ ਕਪੂਰ, ਵੀਡੀਓ

Monday, Oct 03, 2022 - 06:16 PM (IST)

‘ਬ੍ਰਹਮਾਸਤਰ’ ਦੀ ਸਫ਼ਲਤਾ ਤੋਂ ਬਾਅਦ ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਪਹੁੰਚੇ ਰਣਬੀਰ ਕਪੂਰ, ਵੀਡੀਓ

ਬਾਲੀਵੁੱਡ ਡੈਸਕ- ਦੇਸ਼ ਭਰ ’ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਕੋਈ ਮਾਂ ਦੁਰਗਾ ਦੇ ਰੰਗ ’ਚ ਸਜਿਆ ਹੋਇਆ ਹੈ। ਇਸ ਦੌਰਾਨ ਕਈ ਬਾਲੀਵੁੱਡ ਹਸਤੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲੀਆਂ ਹਨ। ਹਾਲ  ਹੀ ’ਚ ਦੁਰਗਾਸ਼ਟਮੀ ’ਤੇ ਬ੍ਰਹਮਾਸਤਰ ਅਦਾਕਾਰ ਰਣਬੀਰ ਕਪੂਰ ਆਪਣੀ ਟੀਮ ਨਾਲ ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਪਹੁੰਚੇ ਹਨ।

PunjabKesari

ਸੋਮਵਾਰ ਨੂੰ ਰਣਬੀਰ ਕਪੂਰ ‘ਬ੍ਰਹਮਾਸਤਰ’ ਟੀਮ ਦੇ ਨਾਲ ਮੁੰਬਈ ’ਚ ਮਾਂ ਦੁਰਗਾ ਦੇ ਪੰਡਾਲ ’ਚ ਆਸ਼ੀਰਵਾਦ ਲੈਣ ਪਹੁੰਚੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਪੂਜਾ ਪੰਡਾਲ ’ਚੋਂ ਬਾਹਰ ਨਿਕਲਦੇ ਹੋਏ ਆਪਣੀ ਕਾਰ ਵੱਲ ਤੁਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ‘ਗੁੱਡਬਾਏ’ ’ਚ ਅਮਿਤਾਭ ਬੱਚਨ ਨਾਲ ਕੰਮ ਕਰਨ ਲਈ ਰਸ਼ਮੀਕਾ ਨੇ ਲਈ ਇੰਨੀ ਫ਼ੀਸ, ਸੁਣ ਕੇ ਹੋ ਜਾਵੋਗੇ ਹੈਰਾਨ

ਵੀਡੀਓ ’ਚ ਰਣਬੀਰ ਕਪੂਰ ਚਿੱਟੇ ਕੁੜਤੇ ਅਤੇ ਪਜਾਮੇ ’ਚ ਨਜ਼ਰ ਆ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਣਬੀਰ ਕਪੂਰ ਦੇ ਪ੍ਰਸ਼ੰਸਕ ਇਸ ਨਵੇਂ ਲੁੱਕ ਦੀ ਖੂਬ ਤਾਰੀਫ਼ ਕਰ ਰਹੇ ਹਨ । ਦੱਸ ਦੇਈਏ ਅਦਾਕਾਰ ਦੀ ਫ਼ਿਲਮ ‘ਬ੍ਰਹਮਾਸਤਰ’ ਨੂੰ ਚੰਗੀ ਸਫ਼ਲਤਾ ਹਾਸਲ ਹੋਈ ਹੈ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਚੰਗੀ ਕਮਾਈ ਕੀਤੀ ਹੈ।ਪ੍ਰਸ਼ੰਸਕਾਂ ਨੇ ਇਸ ਫ਼ਿਲਮ ਨੂੰ ਬੇਹੱਦ ਪਿਆਰ ਦਿੱਤਾ।

 

 
 
 
 
 
 
 
 
 
 
 
 
 
 
 
 

A post shared by @varindertchawla

 

ਇਹ ਵੀ ਪੜ੍ਹੋ :  ਰੈਂਪ ’ਤੇ ਸੋਨਾਕਸ਼ੀ ਨੇ ਬਿਖੇਰੇ ਹੁਸਨ ਦੇ ਜਲਵੇ, ਰੈੱਡ ਲਹਿੰਗੇ ’ਤੇ ਟਿੱਕੀਆਂ ਲੋਕਾਂ ਦੀਆਂ ਨਜ਼ਰਾਂ

ਇਸ ਤੋਂ ਇਲਾਵਾ ਅਦਾਕਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਜਲਦ ਹੀ ਲਵ ਰੰਜਨ ਵੱਲੋਂ ਨਿਰਦੇਸ਼ਿਤ ਅਨਟਾਈਟਲ ਰੋਮਾਂਟਿਕ ਡਰਾਮਾ ਫ਼ਿਲਮ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਹ ਅਦਾਕਾਰਾ ਸ਼ਰਧਾ ਕਪੂਰ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਸੰਦੀਪ ਰੈੱਡੀ ਵਾਂਗ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ ‘ਐਨੀਮਲ’ ’ਚ ਨੈਸ਼ਨਲ ਕ੍ਰਸ਼ ਰਸ਼ਮਿਕਾ ਮੰਦਾਨਾ ਨਾਲ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ।


author

Shivani Bassan

Content Editor

Related News