ਰਣਬੀਰ ਕਪੂਰ ਨੇ ਚੁੱਕੀ ਪਤਨੀ ਆਲੀਆ ਭੱਟ ਦੀ ਚੱਪਲ, ਵੀਡੀਓ ਦੇਖ ਪ੍ਰਸ਼ੰਸਕ ਹੋਏ ਖ਼ੁਸ਼

Saturday, Apr 22, 2023 - 05:13 PM (IST)

ਰਣਬੀਰ ਕਪੂਰ ਨੇ ਚੁੱਕੀ ਪਤਨੀ ਆਲੀਆ ਭੱਟ ਦੀ ਚੱਪਲ, ਵੀਡੀਓ ਦੇਖ ਪ੍ਰਸ਼ੰਸਕ ਹੋਏ ਖ਼ੁਸ਼

ਮੁੰਬਈ (ਬਿਊਰੋ)– ਬੀਤੀ ਰਾਤ ਪਾਮੇਲਾ ਚੋਪੜਾ ਦੇ ਦਿਹਾਂਤ ਤੋਂ ਬਾਅਦ ਰਣਬੀਰ ਕਪੂਰ ਤੇ ਆਲੀਆ ਭੱਟ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਆ ਗਏ। ਇਸ ਜੋੜੇ ਨੂੰ ਆਦਿਤਿਆ ਚੋਪੜਾ ਦੇ ਘਰ ਦੇ ਬਾਹਰ ਦੇਖਿਆ ਗਿਆ ਸੀ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ’ਚ ਰਣਬੀਰ ਆਲੀਆ ਦੀਆਂ ਚੱਪਲਾਂ ਚੁੱਕਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ’ਚ ਰਣਬੀਰ ਆਲੀਆ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ ਤੇ ਜਦੋਂ ਆਲੀਆ ਘਰ ਦੇ ਦਰਵਾਜ਼ੇ ਦੇ ਬਾਹਰ ਆਪਣਾ ਸੈਂਡਲ ਛੱਡ ਕੇ ਗਈ ਤਾਂ ਰਣਬੀਰ ਇਸ ਨੂੰ ਚੁੱਕ ਕੇ ਘਰ ਦੇ ਅੰਦਰ ਇਕ ਕੋਨੇ ’ਚ ਰੱਖਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਕਈ ਲੋਕਾਂ ਨੇ ਰਣਬੀਰ ਦੇ ਇਸ ਹਾਵ-ਭਾਵ ਦੀ ਖ਼ੂਬ ਤਾਰੀਫ਼ ਕੀਤੀ ਹੈ। ਇਕ ਯੂਜ਼ਰ ਨੇ ਵੀਡੀਓ ’ਤੇ ਕੁਮੈਂਟ ਕਰਦਿਆਂ ਲਿਖਿਆ, ‘‘ਇਸ ਜੋੜੇ ਦਾ ਖ਼ਾਸ ਕਰਕੇ ਰਣਬੀਰ ਦਾ ਸਨਮਾਨ ਕਰੋ, ਉਹ ਬਜ਼ੁਰਗਾਂ ਦੇ ਅੰਤਿਮ ਸੰਸਕਾਰ ’ਚ ਵੱਧ ਤੋਂ ਵੱਧ ਸ਼ਿਰਕਤ ਕਰਦੇ ਹਨ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਰਣਬੀਰ, ਇਸ ਇਸ਼ਾਰੇ ਲਈ ਤੁਹਾਨੂੰ ਪਿਆਰ ਕਰਦਾ ਹਾਂ।’’

ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ ਨੂੰ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਸੀ। ਜੋੜੇ ਨੇ 2022 ’ਚ ਵਿਆਹ ਕੀਤਾ ਸੀ। ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਗਿਆ ਸੀ ਤੇ ਇਸ ’ਚ ਸਿਰਫ ਪਰਿਵਾਰ ਦੇ ਕਰੀਬੀ ਮੈਂਬਰ ਤੇ ਕੁਝ ਹੋਰ ਲੋਕ ਸ਼ਾਮਲ ਹੋਏ ਸਨ। ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ ਕਰੀਬ 5 ਸਾਲ ਡੇਟ ਕੀਤਾ ਸੀ। ‘ਬ੍ਰਹਮਾਸਤਰ’ ਦੇ ਸੈੱਟ ’ਤੇ ਦੋਵਾਂ ਦੀ ਨੇੜਤਾ ਵੱਧ ਗਈ ਸੀ। ਉਥੇ ਹੀ ਪਿਛਲੇ ਸਾਲ ਨਵੰਬਰ ’ਚ ਆਲੀਆ ਨੇ ਧੀ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਰਾਹਾ ਕਪੂਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News