ਸ਼ਮਸ਼ੇਰਾ ਟ੍ਰੇਲਰ ਲਾਂਚ ਤੋਂ ਪਹਿਲਾਂ ਰਣਬੀਰ ਕਪੂਰ ਦੀ ਕਾਰ ਦਾ ਹੋਇਆ ਐਕਸੀਡੈਂਟ

06/24/2022 6:19:53 PM

ਬਾਲੀਵੁੱਡ ਡੈਸਕ: ਅਦਾਕਾਰ ਰਣਬੀਰ ਕਪੂਰ ਪਿਛਲੇ ਕਈ ਦਿਨਾਂ ਤੋਂ ਫ਼ਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ ’ਚ ਹਨ। ਅੱਜ ਉਨ੍ਹਾਂ ਦੀ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਲਾਂਚ ਕੀਤਾ ਗਿਆ ਹੈ। ਟ੍ਰੇਲਰ ਲਾਂਚ ਇਵੈਂਟ ’ਚ ਕਈ ਸਿਤਾਰਿਆਂ ਸ਼ਾਮਲ ਹੋਏ ਹਨ। ਜਿਸ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇਸ ਫ਼ਿਲਮ ਦੇ ਟ੍ਰੇਲਰ ’ਚ ਰਣਬੀਰ ਕਾਫ਼ੀ ਦੇਰੀ ਨਾਲ ਪਹੁੰਚੇ। ਇਸ ਦੌਰਾਨ ਅਦਾਕਾਰ ਨੇ ਦੇਰ ਨਾਲ ਪਹੁੰਚਣ ਦਾ ਕਾਰਨ ਵੀ ਦੱਸਿਆ ਹੈ।

PunjabKesari

ਇਹ  ਵੀ ਪੜ੍ਹੋ : ਸੂਰਤ ਦੀ ਮਸ਼ਹੂਰ ਡਿਸ਼ ਦਾ ਸਵਾਦ ਚੱਖਣ ਤੋਂ ਬਾਅਦ ਆਸ਼ੀਸ਼ ਵਿਦਿਆਰਥੀ ਨੇ ਸਾਂਝੀ ਕੀਤੀ ਵੀਡੀਓ

ਸ਼ਮਸ਼ੇਰਾ ਦੇ ਲਾਂਚ ਇਵੈਂਟ ’ਚ ਦੇਰੀ ਨਾਲ ਪਹੁੰਚਣ ’ਤੇ ਰਣਬੀਰ ਕਪੂਰ ਨੇ ਦੱਸਿਆ ਕਿ ਮੇਰਾ ਦਿਨ ਹੁਣ ਵੀ ਕਾਫ਼ੀ ਖ਼ਰਾਬ ਜਾ ਰਿਹਾ ਹੈ। ਮੈਂ ਸਮੇਂ ਦਾ ਬਹੁਤ ਪੱਕਾ ਹਾਂ। ਮੇਰਾ ਡਰਾਈਵਰ ਪਹਿਲਾਂ ਇਨਫਿਨਿਟੀ ਮਾਲ (ਗਲਤ ਲੋਕੇਸ਼ਨ) ’ਚ ਲੈ ਗਿਆ। 

 

ਇਸ ਤੋਂ ਬਾਅਦ ਉਨ੍ਹਾਂ ਨੇ ਬੇਸਮੈਂਟ ’ਚ ਦੇਖਿਆ ਤਾਂ ਕੋਈ ਵੀ ਨਜ਼ਰ ਨਹੀਂ ਆਇਆ, ਫ਼ਿਰ ਮੈਂ ਲੇਟ ਹੋ ਗਿਆ ਜਦੋਂ ਮੈਂ ਬਾਹਰ ਨਿਕਲਿਆ ਦਾ ਮੇਰੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਕਿਸੇ ਨੇ ਮੇਰੀ ਕਾਰ ਠੋਕ ਦਿੱਤੀ ਸੀ। ਸ਼ੀਸ਼ਾ ਟੁੱਟਣ ’ਤੇ ਕਰਨ ਨੇ ਕਿਹਾ ਕਿ ਸ਼ੁਭ ਹੁੰਦਾ ਹੈ ਤਾਂ ਮੈਂ ਫ਼ਿਰ ਇੱਥੇ ਪਹੁੰਚ ਗਿਆ ਹਾਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਰਣਬੀਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਦਾ ਧੰਨਵਾਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਪਿਤਾ ਰਿਸ਼ੀ ਨੂੰ ਯਾਦ ਕਰਦਿਆਂ ਰਣਬੀਰ ਕਪੂਰ ਨੇ ਕਿਹਾ- ‘ਕਾਸ਼ ਮੇਰੇ ਪਿਤਾ ਇਹ ਫ਼ਿਲਮ ਦੇਖਣ ਲਈ ਜ਼ਿੰਦਾ ਹੁੰਦੇ’

ਇਸ ਦੇ ਨਾਲ ਹੀ ਜੇਕਰ ਰਣਬੀਰ ਕਪੂਰ ਦੀ ਫ਼ਿਲਮ ਸ਼ਮਸ਼ੇਰਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 22 ਜੁਲਾਈ 2022 ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ’ਚ ਉਹ ਡਾਕੂ ਸ਼ਮਸ਼ੇਰਾ ਦੇ ਕਿਰਦਾਰ ’ਚ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਅਦਾਕਾਰ ਸੰਜੇ ਦੱਤ ਅਤੇ ਵਾਣੀ ਕਪੂਰ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।


Anuradha

Content Editor

Related News