ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

Wednesday, Jun 26, 2024 - 01:18 PM (IST)

ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਮੁੰਬਈ- ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਜਲਦ ਹੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾਂ ਹਾਲ ਹੀ 'ਚ, ਜੋੜੇ ਨੇ ਵਿਦੇਸ਼ 'ਚ ਇੱਕ ਸ਼ਾਨਦਾਰ ਪ੍ਰੀ-ਵੈਡਿੰਗ ਪਾਰਟੀ ਦਿੱਤੀ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

PunjabKesari

ਅਨੰਤ-ਰਾਧਿਕਾ ਦੀ ਪਾਰਟੀ 'ਚ ਬੀ-ਟਾਊਨ ਦੇ ਜੋੜੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਥੀਮ ਮੁਤਾਬਕ ਪਹਿਰਾਵਾ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜੋੜੇ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਲੀਆ-ਰਣਬੀਰ ਵੀ ਅਨੰਤ ਅਤੇ ਰਾਧਿਕਾ ਦੀ ਮਾਸਕਰੇਡ ਪਾਰਟੀ 'ਚ ਉਸ ਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਰਣਬੀਰ ਨੇ ਆਪਣੇ ਚਿਹਰੇ 'ਤੇ ਬਲੈਕ ਮਾਸਕ ਪਾਇਆ ਹੋਇਆ ਹੈ ਅਤੇ ਚਿੱਟੀ ਕਮੀਜ਼, ਬਲੈਕ ਪੈਂਟ ਅਤੇ ਮਰੂਨ ਜੈਕੇਟ 'ਚ ਕਾਫੀ ਡੈਸ਼ਿੰਗ ਲੱਗ ਰਹੇ ਹਨ।ਆਲੀਆ ਭੱਟ ਆਫ ਸ਼ੋਲਡਰ ਗ੍ਰੇ ਗਾਊਨ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਆਪਣੇ ਗਲੇ 'ਚ ਮੈਚਿੰਗ ਦੁਪੱਟਾ ਪਾਇਆ ਹੋਇਆ ਹੈ।ਨਿਊਡ ਮੇਕਅੱਪ ਅਤੇ ਲੋਅ ਬਨ ਨਾਲ ਆਪਣੇ ਲੁੱਕ ਨੂੰ ਪੂਰਾ ਕਰਨ ਵਾਲੀ ਆਲੀਆ ਦੀ ਖੂਬਸੂਰਤੀ ਦੇਖਣ ਯੋਗ ਹੈ।

PunjabKesari

ਉਹ ਰਣਬੀਰ ਦਾ ਹੱਥ ਫੜ ਕੇ ਪਾਰਟੀ 'ਚ ਸ਼ਾਮਲ ਹੁੰਦੀ ਹੈ ਅਤੇ ਬਾਅਦ 'ਚ ਆਪਣੇ ਪਤੀ ਨਾਲ ਰੋਮਾਂਟਿਕ ਪੋਜ਼ ਵੀ ਦਿੰਦੀ ਹੈ। ਉਥੇ ਹੀ, ਹੋਰ ਤਸਵੀਰਾਂ 'ਚ ਅਦਾਕਾਰਾ ਕੈਮਰੇ ਲਈ ਸੋਲੋ ਪੋਜ਼ ਦਿੰਦੀ ਹੈ ਅਤੇ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦ ਹੀ ਫ਼ਿਲਮ 'ਜਿਗਰਾ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਵਿੱਕੀ ਕੌਸ਼ਲ ਅਤੇ ਪਤੀ ਰਣਬੀਰ ਕਪੂਰ ਨਾਲ 'ਲਵ ਐਂਡ ਵਾਰ' 'ਚ ਨਜ਼ਰ ਆਵੇਗੀ। ਇਸ ਦੌਰਾਨ ਰਣਬੀਰ ਇਨ੍ਹੀਂ ਦਿਨੀਂ ਨਿਤੀਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

PunjabKesari
 


author

Priyanka

Content Editor

Related News