ਫ਼ਿਲਮ ‘ਲਵ ਐਂਡ ਵਾਰ’ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਆਉਣਗੇ ਨਜ਼ਰ

Friday, Jan 26, 2024 - 10:22 AM (IST)

ਫ਼ਿਲਮ ‘ਲਵ ਐਂਡ ਵਾਰ’ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਆਉਣਗੇ ਨਜ਼ਰ

ਮੁੰਬਈ (ਬਿਊਰੋ) : ਸੰਜੇ ਲੀਲਾ ਭੰਸਾਲੀ ‘ਲਵ ਐਂਡ ਵਾਰ’ ਨਾਲ ਫਿਰ ਤੋਂ ਆਪਣਾ ਜਾਦੂ ਚਲਾਉਣ ਲਈ ਤਿਆਰ ਹਨ। ਇਸ ਫ਼ਿਲਮ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਨਜ਼ਰ ਆਉਣ ਵਾਲੇ ਹਨ।

‘ਲਵ ਐਂਡ ਵਾਰ’ ਸੰਜੇ ਲੀਲਾ ਭੰਸਾਲੀ ਦੇ ਨਾਲ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਦੂਜੀ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਪਹਿਲੀ ਵਾਰ ਫ਼ਿਲਮਸਾਜ਼ ਨਾਲ ਹੱਥ ਮਿਲਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਜਾਣੋ ਕੀ ਹੈ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ’ਚ ਫ਼ਰਕ, ਕਿਸ ਤਰ੍ਹਾਂ ਕੀਤੀ ਜਾਂਦੀ ਹੈ ਚੋਣ

ਵੱਡੇ ਪਰਦੇ ’ਤੇ ਸੰਜੇ ਲੀਲਾ ਭੰਸਾਲੀ ਤੇ ਪ੍ਰਤਿਭਾਸ਼ਾਲੀ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਦਾ ਸਭ ਤੋਂ ਵੱਡਾ ਸਹਿਯੋਗ ਦੇਖਣਾ ਰੋਮਾਂਚਕ ਹੋਵੇਗਾ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 2024 ਦੀ ਇਹ ਫ਼ਿਲਮ ਸਭ ਤੋਂ ਵੱਡੇ ਐਲਾਨਾਂ ’ਚੋਂ ਇਕ ਹੈ, ਜੋ ਕ੍ਰਿਸਮਸ 2025 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News