ਰਮਜਾਨ ਦਾ ਨਵਾਂ ਗੀਤ ‘ਪੇਕੇ ਠੇਕੇ’ ਰਿਲੀਜ਼, ਆਕਾਂਕਸ਼ਾ ਸਰੀਨ ਨਾਲ ਬਣੀ ਜੋੜੀ (ਵੀਡੀਓ)
Thursday, Nov 25, 2021 - 03:25 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਮਜਾਨ ਦਾ ਹਾਲ ਹੀ ’ਚ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਵਾਂ ‘ਪੇਕੇ ਠੇਕੇ’ ਹੈ। ਮਸਤੀ ਭਰਪੂਰ ਇਸ ਗੀਤ ’ਚ ਰਮਜਾਨ ਨਾਲ ਮਾਡਲ ਆਕਾਂਕਸ਼ਾ ਸਰੀਨ ਵੀ ਨਜ਼ਰ ਆ ਰਹੀ ਹੈ। ਗੀਤ ’ਚ ਦੋਵਾਂ ਦੀ ਕੈਮਿਸਟਰੀ ਦੇਖਣਯੋਗ ਹੈ।
ਇਹ ਖ਼ਬਰ ਵੀ ਪੜ੍ਹੋ : ਏ. ਪੀ. ਢਿੱਲੋਂ ਦੇ ਸ਼ੋਅ ’ਚ ਪਹੁੰਚੇ ਰਣਵੀਰ ਸਿੰਘ ਤੇ ਆਲੀਆ ਭੱਟ, ਇੰਝ ਪਾਈਆਂ ਧੁੰਮਾਂ
‘ਪੇਕੇ ਠੇਕੇ’ ਇਕ ਬੀਟ ਸੌਂਗ ਹੈ, ਜੋ ਪਤੀ-ਪਤਨੀ ਵਿਚਾਲੇ ਸ਼ਰਾਬ ਨੂੰ ਲੈ ਕੇ ਹੁੰਦੇ ਹਲਕੇ ਝਗੜੇ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਰਮਜਾਨ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਰਾਜਨ ਲਾਂਬੀ ਨੇ ਲਿਖੇ ਹਨ। ਗੀਤ ਨੂੰ ਸੰਗੀਤ ਫੋਲਕ ਸਵੈਗਰ ਐੱਸ2ਡੀਓਜ਼ ਨੇ ਦਿੱਤਾ ਹੈ।
ਗੀਤ ਦਾ ਪ੍ਰਾਜੈਕਟ ਸੰਜੀਵ ਭਨੋਟ ਦਾ ਹੈ। ਇਸ ਨੂੰ ਐੱਮ. ਕੇ. ਸਾਂਝ ਤੇ ਐੱਮ. ਕੇ. ਕ੍ਰਿਏਸ਼ਨ ਟੀਮ ਨੇ ਪ੍ਰੋਡਿਊਸ ਕੀਤਾ ਹੈ।
ਗੀਤ ਯੂਟਿਊਬ ’ਤੇ ਸਾਂਝ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਰਮਜਾਨ ਦੇ ਗੀਤ ਸਾਂਝ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।