ਗਰਲਗੈਂਗ ਨਾਲ ਮਸਤੀ ਕਰਦੀ ਦਿਸੀ 'ਰਾਮਾਇਣ ਦੀ ਸੀਤਾ', ਮਾਡਰਨ ਲੁੱਕ ਨੇ ਖਿੱਚਿਆ ਸਭ ਦਾ ਧਿਆਨ

Saturday, Jan 01, 2022 - 01:13 PM (IST)

ਗਰਲਗੈਂਗ ਨਾਲ ਮਸਤੀ ਕਰਦੀ ਦਿਸੀ 'ਰਾਮਾਇਣ ਦੀ ਸੀਤਾ', ਮਾਡਰਨ ਲੁੱਕ ਨੇ ਖਿੱਚਿਆ ਸਭ ਦਾ ਧਿਆਨ

ਨਵੀਂ ਦਿੱਲੀ (ਬਿਊਰੋ) : 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਇਕ ਛਾਪ ਛੱਡਣ ਵਾਲੀ ਅਦਾਕਾਰਾ ਦੀਪਿਕਾ ਚਿਖਲਿਆ ਨੂੰ ਅੱਜ ਵੀ ਲੋਕ ਬੇਹੱਦ ਪਸੰਦ ਕਰਦੇ ਹਨ। ਦੀਪਿਕਾ ਐਕਟਿੰਗ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।

PunjabKesari

ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਕੇ ਫੈਨਜ਼ ਨਾਲ ਜੁੜੇ ਰਹਿਣ ਦਾ ਇਕ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੀ। ਉਥੇ ਹੀ ਫੈਨਜ਼ ਵੀ ਦੀਪਿਕਾ ਦੇ ਹਰ ਨਵੇਂ ਅਪਡੇਟਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸੇ ਦੌਰਾਨ ਦੀਪਿਕਾ ਦੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

PunjabKesari

ਦੀਪਿਕਾ ਚਿਖਲੀਆ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਇਕੱਲੀ ਨਹੀਂ ਸਗੋਂ ਆਪਣੇ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤਸਵੀਰ 'ਚ ਦੀਪਿਕਾ ਨਾਲ ਉਨ੍ਹਾਂ ਦੇ ਚਾਰ ਦੋਸਤ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਉਸ ਦੀਆਂ ਛੁੱਟੀਆਂ ਦੀਆਂ ਲੱਗ ਰਹੀਆਂ ਹਨ।

PunjabKesari

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਨੇ ਪਰਪਲ ਕਲਰ ਦੀ ਕਮੀਜ਼ ਅਤੇ ਬਲੈਕ ਪੈਂਟ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਗਲੇ 'ਚ ਸਫੇਦ ਸਕਾਰਫ ਪਾਇਆ ਹੋਇਆ ਹੈ। ਉਸ ਦੇ ਵਾਲ ਖੁੱਲ੍ਹੇ ਹੋਏ ਹਨ ਅਤੇ ਉਸ ਨੇ ਆਪਣੀਆਂ ਅੱਖਾਂ 'ਤੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ।

 


author

sunita

Content Editor

Related News