ਅਦਾਕਾਰਾ ਦੀਪਿਕਾ ਚਿਖਲਿਆ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ
Saturday, Sep 12, 2020 - 03:40 PM (IST)

ਨਵੀਂ ਦਿੱਲੀ (ਬਿਊਰੋ) : ਰਾਮਾਨੰਦ ਸਾਗਰ ਦੀ ਰਾਮਾਇਣ 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲਿਆ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਇੱਕ ਭਾਵੁੱਕ ਨੋਟ ਜਾਰੀ ਕੀਤਾ ਹੈ। ਅਦਾਕਾਰਾ ਨੇ ਮਾਂ ਦੇ ਦਿਹਾਂਤ 'ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਟੈਮਪਲੇਟ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਇਮੋਸ਼ਨਲ ਨੋਟ ਲਿਖਿਆ ਹੈ।
ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ- 'ਤੁਹਾਡੇ ਮਾਂ-ਪਿਓ 'ਚ ਕਿਸੇ ਦਾ ਵੀ ਇਸ ਦੁਨੀਆ ਤੋਂ ਜਾਣਾ ਇੱਕ ਦੁੱਖ ਹੈ, ਜਿਸ ਨੂੰ ਪਾਰ ਕਰਨਾ ਬਿਲਕੁੱਲ ਆਸਾਨ ਨਹੀਂ ਹੈ।' ਅਦਾਕਾਰਾ ਨੇ ਪੋਸਟ ਨੂੰ ਸਾਂਝੀ ਕਰਦਿਆਂ ਲਿਖਿਆ- 'RIP ਮਾਂ।' ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਅਦਾਕਾਰਾ ਦੇ ਇੰਸਟਾਗ੍ਰਾਮ ਪੋਸਟ 'ਤੇ ਲੋਕ ਉਨ੍ਹਾਂ ਦੀ ਮਾਂ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲਣ ਦੀ ਅਰਦਾਸ ਕਰ ਰਹੇ ਹਨ।
ਦੱਸਣਯੋਗ ਹੈ ਕਿ ਦੀਪਿਕਾ ਚਿਖਲਿਆ ਤਾਲਾਬੰਦੀ ਦੌਰਾਨ 'ਰਾਮਾਇਣ' ਦੇ ਮੁੜ ਪ੍ਰਸਾਰਣ ਨਾਲ ਇੱਕ ਵਾਰ ਫਿਰ ਖ਼ਬਰਾਂ 'ਚ ਆ ਗਏ ਸਨ। ਉਸ ਦੌਰਾਨ ਦੀਪਿਕਾ ਨਾਲ ਜੁੜੀ ਕਈ ਗੱਲਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਹੁੰਦੀਆਂ ਰਹਿੰਦੀਆਂ ਸਨ। ਹੁਣ ਅਦਾਕਾਰਾ ਇੰਸਟਾਗ੍ਰਾਮ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਤੇ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।