ਰਾਮਾਨੰਦ ਸਾਗਰ ਦੀ ਪੜਪੋਤੀ ਨੇ ਨੈੱਟਫਲਿਕਸ ਦੇ ਮੇਕਰਜ਼ ’ਤੇ ਜਿਨਸੀ ਸ਼ੋਸ਼ਣ ਤੇ ਧੋਖਾਧੜੀ ਦਾ ਲਾਇਆ ਇਲਜ਼ਾਮ

Sunday, Jun 25, 2023 - 03:45 PM (IST)

ਰਾਮਾਨੰਦ ਸਾਗਰ ਦੀ ਪੜਪੋਤੀ ਨੇ ਨੈੱਟਫਲਿਕਸ ਦੇ ਮੇਕਰਜ਼ ’ਤੇ ਜਿਨਸੀ ਸ਼ੋਸ਼ਣ ਤੇ ਧੋਖਾਧੜੀ ਦਾ ਲਾਇਆ ਇਲਜ਼ਾਮ

ਮੁੰਬਈ (ਬਿਊਰੋ)– ਪੁਰਾਣੇ ਫ਼ਿਲਮ ਨਿਰਮਾਤਾ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਨੇ ਹਾਲ ਹੀ ’ਚ ਨੈੱਟਫਲਿਕਸ ਦੇ ਨਿਰਮਾਤਾਵਾਂ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਸ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਮਾਤਾਵਾਂ ’ਤੇ ਧੋਖਾਧੜੀ ਦਾ ਦੋਸ਼ ਵੀ ਲਗਾਇਆ। ਸਾਕਸ਼ੀ ਰਾਮਾਨੰਦ ਸਾਗਰ ਦੇ ਪੁੱਤਰ ਮੋਤੀ ਸਾਗਰ ਦੀ ਧੀ ਮੀਨਾਕਸ਼ੀ ਸਾਗਰ ਦੀ ਧੀ ਹੈ। ਗਾਇਕਾ ਤੇ ਗੀਤਕਾਰ ਸਾਕਸ਼ੀ ਦੇ ਸੋਸ਼ਲ ਮੀਡੀਆ ’ਤੇ ਲੱਖਾਂ ਫਾਲੋਅਰਜ਼ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ

ਸਾਕਸ਼ੀ ਨੇ ਹਾਲ ਹੀ ’ਚ ਨੈੱਟਫਲਿਕਸ ਦੇ ਰਿਐਲਿਟੀ ਸ਼ੋਅ ‘ਸੋਸ਼ਲ ਕਰੰਸੀ’ ’ਚ ਹਿੱਸਾ ਲਿਆ ਸੀ। ਉਸ ਤੋਂ ਇਲਾਵਾ ਸ਼ੋਅ ’ਚ 7 ਹੋਰ ਸੋਸ਼ਲ ਮੀਡੀਆ ਸਟਾਰਜ਼ ਵੀ ਸ਼ਾਮਲ ਸਨ। ਸ਼ਨੀਵਾਰ ਨੂੰ ਸਾਕਸ਼ੀ ਨੇ ਸ਼ੋਅ ਦਾ ਤਜਰਬਾ ਸਾਂਝਾ ਕਰਦਿਆਂ ਇਕ ਪੋਸਟ ਲਿਖੀ।

ਕੈਪਸ਼ਨ ’ਚ ਉਸ ਨੇ ਲਿਖਿਆ, ‘‘ਮੈਂ ਇਸ ਸ਼ੋਅ ਨੂੰ ਸਿਰਫ ਇਕ ਸ਼ਰਤ ’ਤੇ ਸਾਈਨ ਕੀਤਾ ਸੀ ਕਿ ਮੈਨੂੰ ਦਿਨ ’ਚ ਇਕ ਵਾਰ ਆਪਣੀ ਮਾਂ ਨਾਲ ਗੱਲ ਕਰਨ ਦੀ ਇਜਾਜ਼ਤ ਹੋਵੇਗੀ। ਮੈਨੂੰ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਬਣਾਉਣ ਲਈ ਇਸ ਦੇ ਮੇਕਰਸ ਇਕ ਸਾਲ ਤੋਂ ਮੇਰੇ ਪਿੱਛੇ ਲੱਗੇ ਹੋਏ ਸਨ। ਨਿਰਮਾਤਾਵਾਂ ਨੇ ਮੈਨੂੰ ਕਈ ਕਾਲਾਂ ਤੇ ਸੰਦੇਸ਼ਾਂ ਰਾਹੀਂ ਸ਼ੋਅ ਸਾਈਨ ਕਰਨ ਲਈ ਗੁੰਮਰਾਹ ਕੀਤਾ।’’

PunjabKesari

ਸ਼ੋਅ ’ਚ ਆਪਣੇ ਸਹਿ-ਪ੍ਰਤੀਯੋਗੀ ਮ੍ਰਿਦੁਲ ਮਧੋਕ ਬਾਰੇ ਗੱਲ ਕਰਦਿਆਂ ਸਾਕਸ਼ੀ ਨੇ ਲਿਖਿਆ, ‘‘ਮ੍ਰਿਦੁਲ ਨੇ ਸਾਰਿਆਂ ਦੇ ਸਾਹਮਣੇ ਮੇਰੇ ਸਰੀਰ ਦੇ ਅੰਗਾਂ ’ਤੇ ਟਿੱਪਣੀ ਕੀਤੀ। ਮੇਕਰਸ ਨੇ ਇਸ ਨੂੰ ਰਿਕਾਰਡ ਕੀਤਾ ਤੇ ਰੇਟਿੰਗ ਹਾਸਲ ਕਰਨ ਲਈ ਟੈਲੀਕਾਸਟ ਵੀ ਕੀਤਾ। ਇਕ ਸਾਲ ਤੱਕ ਮੈਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿ ਇਹ ਸਿਰਫ਼ ਇਕ ਗੇਮ ਸ਼ੋਅ ਹੈ, ਨਿਰਮਾਤਾਵਾਂ ਨੇ ਮੇਰੇ ਨਾਲ ਕੀ ਕੀਤਾ? ਉਨ੍ਹਾਂ ਨੇ ਮ੍ਰਿਦੁਲ ਨੂੰ ਮੇਰੇ ਨਾਲ ਉਸੇ ਘਰ ’ਚ ਰਹਿਣ ਦਿੱਤਾ। ਮੈਂ ਦੱਸ ਸਕਦੀ ਹਾਂ ਕਿ ਮੇਰਾ ਉਥੇ ਕਿੰਨਾ ਦਮ ਘੁੱਟ ਰਿਹਾ ਸੀ।’’

PunjabKesari

ਸਾਕਸ਼ੀ ਨੇ ਕੈਪਸ਼ਨ ’ਚ ਅੱਗੇ ਲਿਖਿਆ, ‘‘ਕਿਉਂਕਿ ਮੈਂ ਆਪਣੀ ਫੈਸ਼ਨ ਪਸੰਦ ਨੂੰ ਲੈ ਕੇ ਬਹੁਤ ਬੋਲਡ ਹਾਂ, ਇਸ ਲਈ ਮੇਕਰਸ ਨੇ ਮੰਨਿਆ ਕਿ ਮੈਂ ਇਸ ਤਰ੍ਹਾਂ ਦੀ ਗੰਦਗੀ ਕਰ ਸਕਦੀ ਹਾਂ। ਉਨ੍ਹਾਂ ਦੇ ਗੇਮ ਸ਼ੋਅ ’ਚ ਬਹੁਤ ਮਾੜੇ ਕੰਮ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਰੋਜ਼ਾਨਾ ਇਕ ਵਾਰ ਆਪਣੀ ਮਾਂ ਨਾਲ ਗੱਲ ਕਰਵਾਉਣਗੇ ਪਰ ਜਦੋਂ ਵੀ ਮੈਂ ਆਪਣੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਫੋਨ ਖੋਹ ਲਿਆ ਗਿਆ।’’

ਸਾਕਸ਼ੀ ਦੀ ਇਸ ਪੋਸਟ ’ਤੇ ਕੁਮੈਂਟ ਕਰਦਿਆਂ ਕਈ ਯੂਜ਼ਰਸ ਨੇ ਮੇਕਰਸ ਨੂੰ ਟ੍ਰੋਲ ਕੀਤਾ ਹੈ। ਦੂਜੇ ਪਾਸੇ ਸਾਕਸ਼ੀ ਨੇ ਵਾਅਦਾ ਕੀਤਾ ਕਿ ਉਹ ਮੁੜ ਕਦੇ ਵੀ ਅਜਿਹੇ ਸ਼ੋਅ ’ਚ ਹਿੱਸਾ ਨਹੀਂ ਲਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News