''ਰਾਮ ਤੇਰੀ ਗੰਗਾ ਮੈਲੀ'' ਅਦਾਕਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਨਹੀਂ ਦੇ ਕੇ ਸਕੇਗੀ ਅੰਤਿਮ ਵਿਦਾਈ
Thursday, Jul 03, 2025 - 10:55 AM (IST)

ਮੁੰਬਈ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਮੰਦਾਕਿਨੀ ਨੂੰ ਸਦਮਾ ਲੱਗਾ ਹੈ। ਦਰਅਸਲ ਮੰਦਾਕਿਨੀ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਮੰਦਾਕਿਨੀ ਦੇ ਪਿਤਾ ਜੋਸਫ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਆਈ.ਸੀ.ਯੂ. ਵਿੱਚ ਸਨ। ਉਨ੍ਹਾਂ ਨੇ ਬੁੱਧਵਾਰ ਸਵੇਰੇ ਆਖਰੀ ਸਾਹ ਲਏ। ਮੰਦਾਕਿਨੀ ਇਸ ਦੁੱਖ ਦੀ ਘੜੀ ਵਿੱਚ ਆਪਣੇ ਪਿਤਾ ਦੇ ਨਾਲ ਨਹੀਂ ਹੈ। ਉਹ ਆਪਣੇ ਪਤੀ ਨਾਲ ਲੰਡਨ ਵਿੱਚ ਹੈ। ਇਸ ਕਾਰਨ ਉਹ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਨਹੀਂ ਦੇ ਸਕੇਗੀ।
ਇਹ ਵੀ ਪੜ੍ਹੋ: ਵੱਡੀ ਖਬਰ; ਭਾਰਤ 'ਚ ਮੁੜ Ban ਹੋਏ ਪਾਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ
ਜਾਣਕਾਰੀ ਅਨੁਸਾਰ, ਮੰਦਾਕਿਨੀ ਦੇ ਪਿਤਾ ਦਾ ਅੰਤਿਮ ਸੰਸਕਾਰ ਵੀਰਵਾਰ 3 ਜੁਲਾਈ ਯਾਨੀ ਅੱਜ ਕੀਤਾ ਜਾਵੇਗਾ। ਮੰਦਾਕਿਨੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ - 'ਮੇਰਾ ਦਿਲ ਅੱਜ ਟੁੱਟ ਗਿਆ ਹੈ। ਮੈਂ ਅੱਜ ਸਵੇਰੇ ਆਪਣੇ ਪਿਆਰੇ ਪਿਤਾ ਨੂੰ ਗੁਆ ਦਿੱਤਾ। ਇਸ ਅਲਵਿਦਾ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਾਪਾ ਤੁਹਾਡੇ ਪਿਆਰ, ਗਿਆਨ ਅਤੇ ਆਸ਼ੀਰਵਾਦ ਲਈ ਧੰਨਵਾਦ। ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8