ਅਕਸ਼ੈ ਕੁਮਾਰ ਨੂੰ ਵੱਡਾ ਝਟਕਾ, ਫ਼ਿਲਮ ''ਰਾਮ ਸੇਤੂ'' ਨੂੰ ਤੀਜੇ ਕਮਾਏ ਸਿਰਫ਼ ਇੰਨੇ ਕਰੋੜ

Friday, Oct 28, 2022 - 12:44 PM (IST)

ਅਕਸ਼ੈ ਕੁਮਾਰ ਨੂੰ ਵੱਡਾ ਝਟਕਾ, ਫ਼ਿਲਮ ''ਰਾਮ ਸੇਤੂ'' ਨੂੰ ਤੀਜੇ ਕਮਾਏ ਸਿਰਫ਼ ਇੰਨੇ ਕਰੋੜ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਬਹੁਤ ਦੇਰ ਤੋਂ ਉਡੀਕੀ ਜਾ ਰਹੀ ਫ਼ਿਲਮ 'ਰਾਮ ਸੇਤੂ' ਦੀਵਾਲੀ ਦੇ ਖ਼ਾਸ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ 'ਰਾਮ ਸੇਤੂ' ਦਾ ਓਪਨਿੰਗ ਡੇਅ ਕਲੈਕਸ਼ਨ ਠੀਕ ਸੀ ਪਰ ਹੁਣ ਇਹ ਫ਼ਿਲਮ ਕਮਾਈ ਦੇ ਮਾਮਲੇ 'ਚ ਪਛੜ ਰਹੀ ਹੈ। ਤੀਜੇ ਦਿਨ ਬਾਕਸ ਆਫਿਸ ਕਲੈਕਸ਼ਨ ਦੇ ਅੰਕੜਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਤਿਉਹਾਰੀ ਸੀਜ਼ਨ 'ਚ ਫ਼ਿਲਮ ਨੂੰ ਫ਼ਾਇਦਾ ਹੋਵੇਗਾ ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਦੱਸ ਦੇਈਏ ਕਿ ਪਹਿਲੇ ਦੋ ਦਿਨਾਂ 'ਚ 26.65 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਤੀਜੇ ਦਿਨ ਫ਼ਿਲਮ 'ਰਾਮ ਸੇਤੂ' ਦੇ ਕਲੈਕਸ਼ਨ 'ਚ 30 ਫੀਸਦੀ ਦੀ ਗਿਰਾਵਟ ਆਈ ਹੈ। ਅਕਸ਼ੈ ਦੀ ਫ਼ਿਲਮ ਨੇ ਪਹਿਲੇ ਦਿਨ 15.25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਦੂਜੇ ਦਿਨ 'ਰਾਮ ਸੇਤੂ' ਨੇ 11.40 ਕਰੋੜ ਦੀ ਕਮਾਈ ਕੀਤੀ। ਸ਼ੁਰੂਆਤੀ ਅੰਕੜਿਆਂ ਮੁਤਾਬਕ ਤੀਜੇ ਦਿਨ ਯਾਨੀ ਵੀਰਵਾਰ ਨੂੰ 'ਰਾਮ ਸੇਤੂ' ਨੇ 7.80 ਕਰੋੜ ਰੁਪਏ ਇਕੱਠੇ ਕੀਤੇ ਹਨ। ਜਿਸ ਤੋਂ ਬਾਅਦ ਫ਼ਿਲਮ ਦੀ ਕੁੱਲ ਕਮਾਈ 34.45 ਕਰੋੜ ਰੁਪਏ ਹੋ ਗਈ ਹੈ। 

ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਦੀ 'ਰਾਮ ਸੇਤੂ' ਕਰੀਬ ਤਿੰਨ ਹਜ਼ਾਰ ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਨੁਸਰਤ ਭਰੂਚਾ ਅਤੇ ਜੈਕਲੀਨ ਫਰਨਾਂਡੀਜ਼ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਹਾਲਾਂਕਿ ਇਸ ਰਫ਼ਤਾਰ ਨਾਲ ਫ਼ਿਲਮ ਪਹਿਲੇ ਹਫ਼ਤੇ 'ਚ 50 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫ਼ਿਲਮ 100 ਕਰੋੜ ਦੇ ਕਲੱਬ 'ਚ ਐਂਟਰੀ ਕਰਨ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ ਖ਼ਬਰ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News