ਰਾਮ ਕਪੂਰ ਤੇ ਮੋੋਨਾ ਸਿੰਘ ਨੇ ‘ਮਿਸਤਰੀ’ ਦੀ ਪ੍ਰਮੋਸ਼ਨ ਕੀਤੀ, 27 ਨੂੰ ਹੋਵੇਗੀ ਰਿਲੀਜ਼
Friday, Jun 20, 2025 - 04:02 PM (IST)

ਮੁੰਬਈ- ਅਦਾਕਾਰਾ ਮੋਨਾ ਸਿੰਘ ਅਤੇ ਅਦਾਕਾਰ ਰਾਮ ਕਪੂਰ ਆਪਣੀ ਵੈੱਬ ਸੀਰੀਜ਼ ‘ਮਿਸਤਰੀ’ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ। ਇਹ ਵੈੱਬ ਸੀਰੀਜ਼ ਜੀਓ ਹੌਟਸਟਾਰ ’ਤੇ 27 ਜੂਨ ਨੂੰ ਰਿਲੀਜ਼ ਹੋਵੇਗੀ। ਵੈੱਬ ਸੀਰੀਜ਼ ਵਿਚ ਰਾਮ ਕਪੂਰ ਅਤੇ ਮੋਨਾ ਸਿੰਘ ਤੋਂ ਇਲਾਵਾ ਸ਼ਿਖਾ ਤਲਸਾਨੀਆ ਅਤੇ ਕਸ਼ੀਤਿਸ਼ ਦਾਤੇ ਵੀ ਹਨ।
ਇਹ ਟੀਮ ਮਿਲ ਕੇ ਇਕ ਅਨੋਖੀ ਦੁਨੀਆ ਰਚਦੀ ਹੈ, ਜਿੱਥੇ ਹਰ ਕੇਸ ਪਿਛਲੇ ਤੋਂ ਵਧ ਪੇਚਦਾਰ ਹੁੰਦਾ ਹੈ ਅਤੇ ਹਰ ਮੋੜ ’ਤੇ ਕਹਾਣੀ ਨਵਾਂ ਰੁਖ਼ ਲੈਂਦੀ ਹੈ। ਵੈੱਬ ਸੀਰੀਜ ‘ਮਿਸਤਰੀ’ ਅਸਲ ਵਿਚ ਪਾਪੂਲਰ ਅਮਰੀਕੀ ਸੀਰੀਜ਼ ‘ਮੌਨਕ’ ਦਾ ਇੰਡੀਅਨ ਵਰਜ਼ਨ ਹੈ। ਪਿਛਲੇ ਦਿਨ ਵੈੱਬ ਸੀਰੀਜ਼ ਦਾ ਟ੍ਰੇਲਰ ਲਾਂਚ ਹੋਇਆ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।