ਰਾਮ ਗੋਪਾਲ ਵਰਮਾ ਨੇ ਛੱਡਿਆ ਮੁੰਬਈ ਸ਼ਹਿਰ, ਹੁਣ ਇਸ ਜਗ੍ਹਾ ਹੋਏ ਸ਼ਿਫਟ

Monday, Jan 04, 2021 - 06:11 PM (IST)

ਰਾਮ ਗੋਪਾਲ ਵਰਮਾ ਨੇ ਛੱਡਿਆ ਮੁੰਬਈ ਸ਼ਹਿਰ, ਹੁਣ ਇਸ ਜਗ੍ਹਾ ਹੋਏ ਸ਼ਿਫਟ

ਮੁੰਬਈ: ਸੁਪਰਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੇ ਡਾਇਰੈਕਟਰ ਰਾਮ ਗੋਪਾਲ ਵਰਮਾ ਵੱਲੋਂ ਨਵੀਂ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਰਾਮ ਗੋਪਾਲ ਹੁਣ ਮੁੰਬਈ ਸ਼ਹਿਰ ’ਚ ਨਹੀਂ ਰਹਿ ਰਹੇ ਹਨ। ਭਾਵ ਉਹ ਇਹ ਸ਼ਹਿਰ ਛੱਡ ਕੇ ਗੋਆ ’ਚ ਵੱਸ ਗਏ ਹਨ। ਹਾਲਾਂਕਿ ਉਨ੍ਹਾਂ ਨੇ ਮੁੰਬਈ ਤੋਂ ਬਿਲਕੁੱਲ ਹੀ ਕਿਨਾਰਾ ਨਹੀਂ ਕੀਤਾ ਹੈ, ਉਹ ਕੰਮ ਦੇ ਸਿਲਸਿਲੇ ’ਤ ਮੁੰਬਈ ਆਉਂਦੇ-ਜਾਂਦੇ ਰਹਿਣਗੇ। ਇਨ੍ਹਾਂ ਖ਼ਬਰਾਂ ’ਤੇ ਚੁੱਪੀ ਤੋੜਦੇ ਹੋਏ ਰਾਮ ਗੋਪਾਲ ਨੇ ਮੀਡੀਆ ਨੂੰ ਦੱਸਿਆ ਕਿ ‘ਮੈਂ ਜਿਸ ਤਰ੍ਹਾਂ ਦੇ ਪ੍ਰਾਜੈਕਟ ਲਈ ਕੰਮ ਕਰ ਰਿਹਾ ਹਾਂ ਉਸ ਦੇ ਲਈ ਗੋਆ ਸਭ ਤੋਂ ਸਹੀ ਥਾਂ ’ਤੇ ਹੈ। ਮੇਰਾ ਦਫ਼ਤਰ ‘ਫੈਕਟਰੀ’ ਹੁਣ ਮੁੰਬਈ ’ਚ ਨਹੀਂ ਹੈ। ਤਾਲਾਬੰਦੀ ਦੇ ਸਮੇਂ ਮੈਂ ਲੰਬਾ ਸਮਾਂ ਹੈਦਰਾਬਾਦ ’ਚ ਬਿਤਾਇਆ ਸੀ ਪਰ ਪਿਛਲੇ ਕੁਝ ਮਹੀਨਿਆਂ ’ਚ ਮੈਂ ਮੁੰਬਈ ਤੋਂ ਬਾਹਰ ਸ਼ਿਫਟ ਹੋ ਗਿਆ ਹਾਂ। 

PunjabKesari
ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਕੋਈ ਹੁਣ ਸੰਪਰਕ ਕਰਨ ਦੇ ਨਵੇਂ ਸਾਧਨਾਂ ਦਾ ਆਦੀ ਹੋ ਚੁੱਕਾ ਹੈ। ਪਰਸਨਲ ਮੀਟਿੰਗ ਹੋਏ ਜ਼ਮਾਨੇ ਦੀ ਗੱਲ ਹੋ ਗਈ ਹੈ। ਹਰੇਕ ਨਾਲ ਆਨਲਾਈਨ ਮੀਟਿੰਗ ਜਾਂ ਚੈਟਸ ’ਤੇ ਗੱਲ ਕਰ ਰਿਹਾ ਹਾਂ। ਦੱਸ ਦੇਈਏ ਕਿ ਛੇਤੀ ਹੀ ਰਾਮ ਗੋਪਾਲ ਵਰਮਾ ਦੀ ਹਾਰਰ ਮੂਵੀ ‘12ਓ ਕਲਾਕ’ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਸੁਪਰਸਟਾਰ ਮਿਥੁਨ ਚੱਕਰਵਰਤੀ ਤੋਂ ਇਲਾਵਾ ਫਲੋਰਾ ਸੈਨੀ ਅਤੇ ਮਾਨਵ ਕੌਲ ਮੁੱਖ ਕਿਰਦਾਰ ’ਚ ਸ਼ਾਮਲ ਹਨ। 


author

Aarti dhillon

Content Editor

Related News