ਰਾਮਗੋਪਾਲ ਵਰਮਾ ਨੇ ਅਦਾਕਾਰਾ ਕੰਗਨਾ ਰਣੌਤ ਤੋਂ ਮੰਗੀ ਮਾਫ਼ੀ, ਆਖੀ ਇਹ ਗੱਲ

Thursday, Mar 25, 2021 - 11:30 AM (IST)

ਰਾਮਗੋਪਾਲ ਵਰਮਾ ਨੇ ਅਦਾਕਾਰਾ ਕੰਗਨਾ ਰਣੌਤ ਤੋਂ ਮੰਗੀ ਮਾਫ਼ੀ, ਆਖੀ ਇਹ ਗੱਲ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੂੰ ਹਾਲ ਹੀ ’ਚ ‘ਮਣੀਕਰਣਿਕਾ’ ਅਤੇ ‘ਪੰਗਾ’ ਫ਼ਿਲਮਾਂ ’ਚ ਸ਼ਾਨਦਾਰ ਰੋਲ ਲਈ ਬੈਸਟ ਅਦਾਕਾਰਾ ਦੇ ਨੈਸ਼ਨਲ ਐਵਾਰਡ ਲਈ ਚੁਣਿਆ ਗਿਆ। ਉੱਧਰ ਉਨ੍ਹਾਂ ਦੀ ਫ਼ਿਲਮ ‘ਥਲਾਇਵੀ’ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਦੇਖ ਕੇ ਲੋਕ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰ ਰਹੇ ਹਨ। 

PunjabKesari
ਮਸ਼ਹੂਰ ਫ਼ਿਲਮਮੇਕਰ ਰਾਮਗੋਪਾਲ ਵਰਮਾ ਨੇ ਕੰਗਨਾ ਰਣੌਤ ਦੀ ਬੇਹੱਦ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਭ ਦੇ ਸਾਹਮਣੇ ਕੰਗਨਾ ਤੋਂ ਮਾਫ਼ੀ ਮੰਗੀ ਹੈ। ਰਾਮਗੋਪਾਲ ਵਰਮਾ ਨੇ ਟਵੀਟ ਕਰਕੇ ਲਿਖਿਆ ਕਿ ਕੰਗਨਾ...ਮੈਂ ਕੁਝ ਗੱਲਾਂ ’ਚ ਤੁਹਾਡੇ ਨਾਲ ਅਸਹਿਮਤ ਹੋ ਸਕਦਾ ਹਾਂ ਪਰ ਮੈਂ ਤੁਹਾਨੂੰ ਸਲਾਮ ਕਰਦਾ ਹਾਂ। ਸੁਪਰ ਈਅਰ ‘ਥਲਾਇਵੀ’ ਦੇ ਲਈ...ਫ਼ਿਲਮ ਦਾ ਟ੍ਰੇਲਰ ਸ਼ਾਨਦਾਰ ਹੈ ਅਤੇ ਮੈਂ ਇਹ ਕਹਿ ਸਕਦਾ ਹਾਂ ਕਿ ਸਵਰਗ ’ਚ ਜੈਲਲਿਤਾ ਵੀ ਇਸ ਨੂੰ ਦੇਖ ਕੇ ਰੋਮਾਂਚਿਤ ਹੋ ਰਹੀ ਹੋਵੇਗੀ।

PunjabKesari
ਇਸ ਤੋਂ ਬਾਅਦ ਰਾਮਗੋਪਾਲ ਵਰਮਾ ਨੇ ਟਵਿਟਰ ’ਤੇ ਹੀ ਮਾਫ਼ੀ ਮੰਗੀ। ਉਨ੍ਹਾਂ ਲਿਖਿਆ ਕਿ ਕੰਗਨਾ ਜੋ ਵੀ ਮਜ਼ਬੂਤ ਰਾਏ ਰੱਖਦਾ ਹੈ ਉਸ ਨੂੰ ਕੜੀ ਪ੍ਰਤੀਕਿਰਿਆਵਾਂ ਮਿਲਦੀਆਂ ਹਨ। ਮੈਂ ਇਹ ਸਵੀਕਾਰ ਕਰਨਾ ਚਾਹਾਂਗਾ ਕਿ ਮੈਂ ਲੱਗਿਆ ਸੀ ਕਿ ਤੁਸੀਂ ਕੁਝ ਜ਼ਿਆਦਾ ਹੀ ਵਧਾ-ਚੜ੍ਹਾ ਕੇ ਬੋਲ ਦਿੱਤਾ ਸੀ ਜਦੋਂ ਤੁਸੀਂ ਖ਼ੁਦ ਦੀ ਹਾਲੀਵੁੱਡ ਦੀਆਂ ਮਹਾਨ ਹਸਤੀਆਂ ਨਾਲ ਤੁਲਨਾ ਕੀਤੀ ਸੀ ਪਰ ਹੁਣ ਮੈਂ ਮਾਫ਼ੀ ਮੰਗਦਾ ਹਾਂ ਅਤੇ ਇਸ ਗੱਲ ਨਾਲ ਸੌ ਫੀਸਦੀ ਸਹਿਮਤੀ ਹਾਂ ਕਿ ਇਸ ਦੁਨੀਆ ’ਚ ਤੁਹਾਡੇ ਵਰਗੀ ਬਹੁਮੁਖੀ ਪ੍ਰਤੀਭਾ ਵਾਲੀ ਅਦਾਕਾਰਾ ਨਹੀਂ ਹੈ।

PunjabKesari
ਰਾਮਗੋਪਾਲ ਵਰਮਾ ਦੀ ਗੱਲ ’ਤੇ ਕੰਗਨਾ ਨੇ ਲਿਖਿਆ ਕਿ ਸਰ!... ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ...ਮੈਨੂੰ ਤੁਸੀਂ ਬੇਹੱਦ ਪਸੰਦ ਹੋ ਅਤੇ ਮੈਂ ਤੁਹਾਡੀ ਹਮੇਸ਼ਾ ਬੇਹੱਦ ਹੀ ਸ਼ਲਾਘਾ ਕਰਦੀ ਹਾਂ। ਅਹੰਕਾਰ ਨਾਲ ਭਰੀ ਇਸ ਮਰੀ ਪਈ ਦੁਨੀਆ ’ਚ ਜਿਥੇ ਲੋਕਾਂ ਦਾ ਇਗੋ ਅਤੇ ਪ੍ਰਾਈਡ ਬਹੁਤ ਹੀ ਜਲਦੀ ਆਹਤ ਹੋ ਜਾਇਆ ਕਰਦਾ ਹੈ। ਉੱਧਰ ਤੁਸੀਂ ਕਿਸੇ ਗੱਲ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਇਥੇ ਤੱਕ ਕਿ ਤੁਸੀਂ ਖ਼ੁਦ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਂਦੇ ਹੋ। ਮੈਂ ਤੁਹਾਡੀ ਇਸ ਖ਼ੂਬੀ ਦਾ ਤਾਰੀਫ਼ ਕਰਦੀ ਹਾਂ...ਮੇਰੀ ਤਾਰੀਫ਼ ਕਰਨ ਲਈ ਧੰਨਵਾਦ। 


author

Aarti dhillon

Content Editor

Related News