ਕਿੰਗ ਖਾਨ ਬਾਰੇ ਅਜਿਹਾ ਬੋਲੇ ''ਰਾਮੂ'', ਟਵਿੱਟਰ ''ਤੇ ਟਵੀਟ ਕਰਕੇ ਆਏ ਚਰਚਾ ''ਚ

Wednesday, Apr 27, 2016 - 12:33 PM (IST)

ਕਿੰਗ ਖਾਨ ਬਾਰੇ ਅਜਿਹਾ ਬੋਲੇ ''ਰਾਮੂ'', ਟਵਿੱਟਰ ''ਤੇ ਟਵੀਟ ਕਰਕੇ ਆਏ ਚਰਚਾ ''ਚ

ਮੁੰਬਈ : ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਆਪਣੇ ਫਿਲਮਾਂ ਅਤੇ ਆਪਣੇ ਵਿਵਾਦਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣੇ ਜਿਹੇ ਉਹ ਇਕ ਵਾਰ ਫਿਰ ਤੋਂ ਆਪਣੇ ਇਕ ਟਵੀਟ ਰਾਹੀ ਸੁਰਖੀਆਂ ''ਚ ਆ ਗਏ ਹਨ। ਉਨ੍ਹਾਂ ਨੇ ਇਸ ਵਾਰ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ''ਤੇ ਨਿਸ਼ਾਨਾ ਲਗਾਇਆ ਹੈ। 
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਲਿਖਿਆ ਹੈ ਕਿ ਸ਼ਾਹਰੁਖ ਖਾਨ ਸਲਮਾਨ ਖਾਨ ਕਾਰਨ ਉਸੇ ਤਰ੍ਹਾਂ ਆਪਣਾ ਸਟਾਰਡਮ ਗੁਆ ਸਕਦੇ ਹਨ, ਜਿਸ ਤਰ੍ਹਾਂ ਕਮਲ ਹਸਨ ਨੇ ਰਜਨੀਕਾਂਤ ਦੇ ਆਉਣ ਨਾਲ ਗੁਆਇਆ ਸੀ। ਉਨ੍ਹਾਂ ਅੱਗੇ ਲਿਖਿਆ ਕਿ ਸ਼ਾਹਰੁਖ ਖਾਨ ਨੂੰ ਕਮਲ ਹਸਨ ਦੀਆਂ ਗਲਤੀਆਂ ਤੋਂ ਕੁਝ ਸਿਖਣਾ ਚਾਹੀਦਾ ਹੈ। ਅਸਲ ''ਚ ਰਾਮ ਗੋਪਾਲ ਨੇ ਸ਼ਾਹਰੁਖ ਵਲੋਂ ਫਿਲਮਾਂ ਚੁਣੇ ਜਾਣ ਦੇ ਫੈਸਲੇ ''ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਸ਼ਾਹਰੁਖ ਵਲੋਂ ਆਨੰਦ ਐੱਲ.ਰਾਏ. ਦੀ ਆਉਣ ਵਾਲੀ ਫਿਲਮ ਸਾਈਨ ਕਰਨ ''ਤੇ ਇਤਰਾਜ਼ ਜਤਾਇਆ ਹੈ। ਇਸ ਫਿਲਮ ''ਚ ਸ਼ਾਹਰੁਖ ਖਾਨ ਨੇ ਇਕ ਬੋਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਰਾਮ ਗੋਪਾਲ ਨੇ ਇਸ ਕਿਰਦਾਰ ਦੀ ਬਰਾਬਰੀ ਕਮਲ ਦੀ ਫਿਲਮ ''ਅੱਪੂ ਰਾਜਾ'' ਦੇ ਮੁਖ ਕਿਰਦਾਰ ਨਾਲ ਕੀਤੀ ਹੈ।


Related News