ਲੋਕਾਂ ਦਾ ਰਿਐਕਸ਼ਨ ਦੇਖਣ ਥੀਏਟਰ ਪੁੱਜੇ ਰਾਮ ਚਰਨ

04/05/2022 11:29:30 AM

ਮੁੰਬਈ (ਬਿਊਰੋ)– ਮੈਗਾ ਪਾਵਰ ਸਟਾਰ ਰਾਮ ਚਰਨ ਦੀ ਫ਼ਿਲਮ ‘ਆਰ. ਆਰ. ਆਰ.’ ਦੀ ਸਫਲਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੀ ਦਮਦਾਰ ਅਦਾਕਾਰੀ ਕਾਰਨ ਦਿਲਾਂ ’ਤੇ ਰਾਜ ਕਰਦੇ ਹਨ। ਹਾਲ ਹੀ ’ਚ ਮੁੰਬਈ ਦੇ ਗੈਟੀ ਗੈਲੇਕਸੀ ਥੀਏਟਰ ’ਚ ਆਪਣੀ ਫ਼ਿਲਮ ਪ੍ਰਤੀ ਲੋਕਾਂ ਦੇ ਰਿਐਕਸ਼ਨ ਦੇਖਣ ਪੁੱਜੇ ਪਰ ਉਨ੍ਹਾਂ ਨੂੰ ਦੇਖਦਿਆਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਬੇਕਾਬੂ ਹੁੰਦੇ ਦਿਸੇ।

ਇਹ ਖ਼ਬਰ ਵੀ ਪੜ੍ਹੋ : ਗ੍ਰੈਮੀ ਐਵਾਰਡਸ 2022 ’ਚ ਰਹੀ ਭਾਰਤ ਦੀ ਧੂਮ, ਫਾਲਗੁਨੀ, ਰਿਕੀ ਤੇ ਜੋਸੇਫ ਨੇ ਜਿੱਤੇ ਐਵਾਰਡ

ਇਕ ਗੱਲ ਜਿਸ ਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ, ਉਹ ਸੀ ਰਾਮ ਚਰਨ ਦਾ ਪਹਿਰਾਵਾ। ਉਹ ਕਾਲੇ ਰੰਗ ਦੇ ਕੁੜਤੇ-ਪਜਾਮੇ ’ਚ ਨਜ਼ਰ ਆਏ ਤੇ ਹੱਥ ’ਚ ਭਗਵੇ ਰੰਗ ਦਾ ਕੱਪੜਾ ਸੀ। ਗਲੇ ’ਚ ਰੁਦਰਾਕਸ਼ ਦੀ ਮਾਲਾ ਸੀ।

ਦੱਸ ਦੇਈਏ ਕਿ ਰਾਮ ਚਰਨ ਅਈਯੱਪਾ ਸਵਾਮੀ ਦੇ ਭਗਤ ਰਹੇ ਹਨ ਤੇ ਕਈ ਸਾਲਾਂ ਤੋਂ ‘ਮਾਲਾ’ ਦੇ ਨਾਲ ਮੰਦਰ ਜਾਂਦੇ ਰਹੇ ਹਨ। ਅਾਈਯੱਪਾ ਮਾਲਾ ਦਾ ਮਤਲਬ ਹੈ ਕਿ ਭਗਤ ਕਾਲੇ ਕੱਪੜੇ ਤੇ ਮਾਲਾ (ਛੋਟੇ ਰੁਦਰਾਕਸ਼ ਨਾਲ ਬਣੀ ਲੜੀ) ਪਹਿਨਣਗੇ, ਨੰਗੇ ਪੈਰ ਚੱਲਣਗੇ, 41 ਦਿਨਾਂ ਤਕ ਸਿਰਫ਼ ਸ਼ਾਕਾਹਾਰੀ ਭੋਜਨ ਖਾਣਗੇ।

 
 
 
 
 
 
 
 
 
 
 
 
 
 
 

A post shared by RRR Movie (@rrrmovie)

ਉਥੇ ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ 25 ਮਾਰਚ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਭਾਰਤ ’ਚ 184.59 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਜਲਦ ਹੀ 200 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News