ਰਾਮ ਚਰਨ ਦੀ ਧੀ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਉਪਾਸਨਾ ਨੇ ਸਾਂਝੀਆਂ ਕੀਤੀਆਂ ਲਾਡੋ ਦੀਆਂ ਤਸਵੀਰਾਂ
Monday, Oct 30, 2023 - 01:04 PM (IST)
ਨਵੀਂ ਦਿੱਲੀ (ਬਿਊਰੋ) : ਸਾਊਥ ਸਿਨੇਮਾ ਦੇ ਸੁਪਰਸਟਾਰ ਰਾਮ ਚਰਨ ਅਤੇ ਪਤਨੀ ਉਪਾਸਨਾ ਕੋਨੀਡੇਲਾ ਕਮੀਨੇਨੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਉਪਾਸਨਾ ਨੇ ਆਪਣੇ ਪਰਿਵਾਰਕ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਸਾਫ-ਸੁਥਰੀ Klin Kaara ਵੀ ਦਿਖਾਈ ਦੇ ਰਹੀ ਹੈ।
ਰਾਮ ਚਰਨ ਨੂੰ ਪਰਿਵਾਰ ਨਾਲ ਛੁੱਟੀਆਂ ਮਨਾਉਂਦੇ ਦੇਖਿਆ ਗਿਆ
ਰਾਮ ਚਰਨ ਅਤੇ ਉਪਾਸਨਾ ਇਟਲੀ ਦੇ ਟਸਕਨੀ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਖਾਸ ਪਲ ਨੂੰ ਕੈਮਰੇ 'ਚ ਕੈਦ ਕਰਦੇ ਹੋਏ ਉਪਾਸਨਾ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਪੋਸਟ ਨਾਲ ਉਪਾਸਨਾ ਨੇ ਕੈਪਸ਼ਨ 'ਚ ਲਿਖਿਆ, "ਕੋਨੀਡੇਲਾ ਅਤੇ ਕਾਮਿਨੇਨੀ ਪਰਿਵਾਰ ਟਸਕਨੀ 'ਚ ਛੁੱਟੀਆਂ ਮਨਾ ਰਹੇ ਹਨ। ਪੂਰਾ ਦਿਲ ਇਕ ਫਰੇਮ 'ਚ ਹੈ।" ਤਸਵੀਰਾਂ 'ਚ ਰਾਮ ਚਰਨ ਅਤੇ ਉਪਾਸਨਾ ਨੂੰ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ।
ਰਾਮ ਚਰਨ ਦੀ ਧੀ ਦਾ ਚਿਹਰਾ ਆਇਆ ਸਾਹਮਣੇ !
ਇੱਕ ਤਸਵੀਰ 'ਚ ਰਾਮ ਚਰਨ ਇੱਕ ਆਦਮੀ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਤਸਵੀਰ 'ਚ ਉਸ ਦੀ ਪਤਨੀ ਉਪਾਸਨਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰ ਬਹੁਤ ਖਾਸ ਹੈ, ਕਿਉਂਕਿ ਇਸ 'ਚ ਪੂਰਾ ਕੋਨੀਡੇਲਾ ਅਤੇ ਕਮੀਨੇਨੀ ਪਰਿਵਾਰ ਪੂਲ ਕੋਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਰਾਮਚਰਨ ਦੀ ਧੀ ਨੇ ਖਿੱਚਿਆ ਧਿਆਨ
ਇਸ ਤਸਵੀਰ 'ਚ ਸਭ ਤੋਂ ਵੱਧ ਧਿਆਨ ਛੋਟੀ ਕਲਿਨ ਕਾਰਾ ਨੇ ਖਿੱਚਿਆ। ਕਲਿਨ ਕਾਰਾ ਆਪਣੀ ਦਾਦੀ ਦੀ ਗੋਦੀ 'ਚ ਬੈਠੀ ਨਜ਼ਰ ਆ ਰਹੀ ਹੈ। ਭਾਵੇਂ ਉਪਾਸਨਾ ਨੇ ਹਾਰਟ ਇਮੋਜੀ ਨਾਲ ਆਪਣੀ ਬੇਟੀ ਦਾ ਚਿਹਰਾ ਢੱਕਿਆ ਹੋਇਆ ਹੈ ਪਰ ਕਲਿਨ ਕਾਰਾ ਦਾ ਚਿਹਰਾ ਪਾਣੀ 'ਚੋਂ ਦਿਖਾਈ ਦੇ ਰਿਹਾ ਹੈ। ਗੋਲੂ-ਮੋਲੂ ਸਾਫ਼ ਸਫ਼ੈਦ ਪਹਿਰਾਵੇ 'ਚ ਬਹੁਤ ਪਿਆਰੀ ਲੱਗ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।