''ਨਾਟੂ ਨਾਟੂ'' ਬਾਰੇ ਗੱਲ ਕਰਦਿਆਂ ਮੇਰੇ ਗੋਡੇ ਅੱਜ ਵੀ ਕੰਬਦੇ ਹਨ : ਰਾਮ ਚਰਨ
Thursday, Jan 12, 2023 - 11:25 AM (IST)
![''ਨਾਟੂ ਨਾਟੂ'' ਬਾਰੇ ਗੱਲ ਕਰਦਿਆਂ ਮੇਰੇ ਗੋਡੇ ਅੱਜ ਵੀ ਕੰਬਦੇ ਹਨ : ਰਾਮ ਚਰਨ](https://static.jagbani.com/multimedia/2023_1image_11_24_441237349ramcharan.jpg)
ਮੁੰਬਈ (ਬਿਊਰੋ)- ਗੋਲਡਨ ਗਲੋਬਸ ਐਵਾਰਡਸ ਸ਼ੁਰੂ ਹੋ ਗਏ ਹਨ। ਵੈਰਾਇਟੀ ਡਿਜੀਟਲ ਪ੍ਰੀ ਸ਼ੋਅ ਦੇ ਰੈੱਡ ਕਾਰਪੈੱਟ ’ਤੇ ਮੈਗਾ ਪਾਵਰ ਸਟਾਰ ਰਾਮ ਚਰਨ ਦੀ ਲੁੱਕ ਦੇਖਣਯੋਗ ਸੀ। ਇਸ ਦੌਰਾਨ ਰਾਮ ਚਰਨ ਤੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਵੈਰਾਇਟੀ ਦੇ ਮਾਰਕ ਮਲਕਿਨ ਨਾਲ ਕੁਝ ਦਿਲਚਸਪ ਪੁਆਇੰਟਾਂ ਬਾਰੇ ਗੱਲ ਕੀਤੀ।
ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ
ਇਨ੍ਹਾਂ ਨੇ ਗਲੋਬਲ ਸਪੇਸ ’ਚ ਭਾਰਤੀ ਸਿਨੇਮਾ ਲਈ ਇਕ ਵਿਸ਼ੇਸ਼ ਜਗ੍ਹਾ ਬਣਾਈ ਹੈ। ਇਸ ਫ਼ਿਲਮ ਨੇ ਮਾਰਵਲ ਫ਼ਿਲਮ ਦੇ ਮੇਜ਼ਬਾਨ ਦੀ ਯਾਦ ਦਿਵਾਈ ਕਿਉਂਕਿ ਵੈਰਾਇਟੀ ਦੇ ਮਾਰਕ ਮਲਕਿਨ ਦੇ ਅਨੁਸਾਰ ਰਾਮ ਇਕ ਮਾਰਵਲ ਅਦਾਕਾਰ ਵਰਗਾ ਦਿਖਾਈ ਦਿੰਦਾ ਹੈ ਤੇ ਉਨ੍ਹਾਂ ਨੇ ਅਦਾਕਾਰ ਰਾਮ ਨੂੰ ਪੁੱਛਿਆ ਕਿ ਕੀ ਉਹ ਇਕ ਮਾਰਵਲ ਸਟਾਰ, ਇਕ ਸੁਪਰਹੀਰੋ ਬਣਨਾ ਚਾਹੁੰਦੇ ਹਨ?
ਰਾਮ ਨੇ ਨਿਮਰਤਾ ਨਾਲ ਕਿਹਾ, ‘‘ਬੇਸ਼ੱਕ, ਕਿਉਂ ਨਹੀਂ!’’ ਉਨ੍ਹਾਂ ਦੱਸਿਆ ਕਿ ਕੈਪਟਨ ਅਮੇਰਿਕਾ ਉਨ੍ਹਾਂ ਦਾ ਚਹੇਤਾ ਸਟਾਰ ਹੈ। ਇਹ ਪੁੱਛੇ ਜਾਣ ’ਤੇ ਕਿ ਐਕਸ਼ਨ ਸੀਨ ’ਚ ਕਿਸ ਨੂੰ ਸਭ ਤੋਂ ਜ਼ਿਆਦਾ ਸੱਟ ਲੱਗੀ ਤੇ ‘ਨਾਟੂ ਨਾਟੂ’ ਬਾਰੇ ਗੱਲ ਕਰਦਿਆਂ ਰਾਮ ਨੇ ਮੁਡ਼ ਆਪਣੇ ਸੁਭਾਅ ’ਤੇ ਖਰਾ ਉਤਰਦਿਆਂ ਕਿਹਾ, ‘‘ਇਸ ਬਾਰੇ ਗੱਲ ਕਰਦਿਆਂ ਮੇਰੇ ਗੋਡੇ ਅਜੇ ਵੀ ਕੰਬਦੇ ਹਨ।’’
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।