ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਸਟਾਰਡਮ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ’ਤੇ ਹੈ : ਰਾਮ ਚਰਨ

Tuesday, Nov 15, 2022 - 01:52 PM (IST)

ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਸਟਾਰਡਮ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ’ਤੇ ਹੈ : ਰਾਮ ਚਰਨ

ਮੁੰਬਈ (ਬਿਊਰੋ)– ਹਾਲ ਹੀ ’ਚ ਮੈਗਾ ਪਾਵਰ ਸਟਾਰ ਰਾਮ ਚਰਨ, ਅਕਸ਼ੇ ਕੁਮਾਰ ਨਾਲ ਇਕ ਈਵੈਂਟ ’ਚ ਨਜ਼ਰ ਆਏ, ਜਿਥੇ ਉਸ ਨੇ ਆਪਣੇ ਪਰਿਵਾਰ, ਫ਼ਿਲਮਾਂ ਤੇ ਫੈਨਡਮ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਰੰਗਸਥਲਮ ਤੋਂ ਰੰਗਮਾ ਮਨਗੱਮਾ ’ਤੇ ਅਕਸ਼ੇ ਕੁਮਾਰ ਦੇ ਨਾਲ ਥਿਰਕਨ ਤੋਂ ਲੈ ਕੇ ਸਿਨੇਮਾ ਦੇ ਭਵਿੱਖ ਬਾਰੇ ਬੇਬਾਕੀ ਨਾਲ ਗੱਲ ਕਰਨ ਤੱਕ, ਸਿਤਾਰੇ ਨੇ ਸਾਰੇ ਵਿਸ਼ਿਆਂ ’ਤੇ ਖੁੱਲ੍ਹ ਕੇ ਗੱਲ ਕੀਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਫ਼ਿਲਮੀ ਸਿਤਾਰਿਆਂ ਦੇ ਪਰਿਵਾਰ ਤੋਂ ਆਉਣਾ ਕਿਵੇਂ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਨੂੰ ਕਦੋਂ ਅਹਿਸਾਸ ਹੋਇਆ ਕਿ ਉਹ ਇਕ ਅਦਾਕਾਰ ਬਣਨਾ ਚਾਹੁੰਦੇ ਹਨ?

ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਰਾਮ ਚਰਨ ਦਾ ਕਹਿਣਾ ਹੈ ਕਿ ਮੇਰੇ ਪਿਤਾ ਨੇ ਸਾਨੂੰ ਸਾਰਿਆਂ ਨੂੰ ਰਸਤਾ ਦਿਖਾਇਆ ਹੈ, ਹਾਲਾਂਕਿ ਅਸੀਂ ਸਾਰੇ ਇਕ ਫ਼ਿਲਮੀ ਪਰਿਵਾਰ ਨਾਲ ਸਬੰਧ ਰੱਖਦੇ ਹਾਂ ਪਰ ਅਸੀਂ ਇਕ ਰੂੜੀਵਾਦੀ ਪਰਿਵਾਰ ਨਾਲ ਸਬੰਧ ਰੱਖਦੇ ਹਾਂ।

ਪਿਤਾ ਜੀ ਕਦੇ ਵੀ ਆਪਣਾ ਕੰਮ ਘਰ ਨਹੀਂ ਲਿਆਏ ਸਨ। ਉਹ ਕਦੇ ਵੀ ਸਿਨੇਮਾ ਨੂੰ ਘਰ ਨਹੀਂ ਲੈ ਕੇ ਆਏ ਪਰ ਸਿਨੇਮਾ ਸਾਡਾ ਹਿੱਸਾ ਹੈ। ਉਸ ਦਾ ਕਹਿਣਾ ਹੈ ਕਿ ਸਾਡੇ ਮੋਢਿਆਂ ’ਤੇ ਸਿਰਫ਼ ਲੋਕਾਂ ਦਾ ਮਨੋਰੰਜਨ ਹੀ ਨਹੀਂ, ਸਗੋਂ ਸਟਾਰਡਮ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਵੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News