‘ਆਰ. ਆਰ. ਆਰ.’ ’ਚ ਰਾਮ ਚਰਨ ਦੇ ਇੰਟ੍ਰੋਡਕਸ਼ਨ ਸੀਨ ਨੂੰ ਦੇਖ ਵੱਜੀਆਂ ਸੀਟੀਆਂ

03/30/2022 10:17:10 AM

ਮੁੰਬਈ (ਬਿਊਰੋ)– ਭਾਰਤੀ ਸਿਨੇਮਾ ’ਚ ਕਈ ਉੱਘੇ ਇੰਟ੍ਰੋਡਕਸ਼ਨ ਦਿੱਤੇ ਜਾਂਦੇ ਹਨ ਪਰ ਕੁਝ ਅਜਿਹੇ ਆਰੀਜਨਲ ਇੰਟ੍ਰੋਡਕਸ਼ਨ ਹੁੰਦੇ ਹਨ, ਜੋ ਤੁਹਾਡੇ ਦਿਲ ਤੇ ਦਿਮਾਗ ’ਚ ਵੱਸ ਜਾਂਦੇ ਹਨ। ਫ਼ਿਲਮ ‘ਆਰ. ਆਰ. ਆਰ.’ ’ਚ ਮੈਗਾ ਪਾਵਰ ਸਟਾਰ ਰਾਮ ਚਰਨ ਦਾ ਇੰਟ੍ਰੋਡਕਸ਼ਨ ਸੀਨ ਦੇਖ ਕੇ ਲੋਕ ਜ਼ੋਰ-ਜ਼ੋਰ ਨਾਲ ਸੀਟੀਆਂ ਵਜਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ

ਕੁਝ ਲੋਕ ਤਾਂ ਆਪਣਾ ਦਿਲ ਫੜ ਕੇ ਬਸ ਉਨ੍ਹਾਂ ਨੂੰ ਹੀ ਦੇਖੀ ਜਾ ਰਹੇ ਸਨ ਤਾਂ ਕੁਝ ਉਨ੍ਹਾਂ ਨੂੰ ਦੇਖ ਕੇ ਸੀਟ ’ਤੇ ਹੀ ਉਛਲਣ ਲੱਗੇ। ਅਜਿਹਾ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਰਾਮ ਚਰਨ ਦਾ ਹੁਣ ਤਕ ਦਾ ਐਪਿਕ ਪ੍ਰਫਾਰਮੈਂਸ ਹੈ।

ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਹਿੰਦੇ ਹਨ ਕਿ ਜਦੋਂ ਤੁਸੀਂ ਇਕ ਵਿਅਕਤੀ ’ਤੇ 1000 ਲੋਕਾਂ ਨੂੰ ਗੈਂਗ ਕਰਦਿਆਂ ਦੇਖਦੇ ਹੋ ਤਾਂ ਐਡਰੇਨਾਲਾਈਨ ਦੀ ਭੀੜ ਨੂੰ ਮਹਿਸੂਸ ਕਰੋਗੇ।

 
 
 
 
 
 
 
 
 
 
 
 
 
 
 

A post shared by RRR Movie (@rrrmovie)

ਉਨ੍ਹਾਂ ਅੱਗੇ ਕਿਹਾ, ‘ਮੈਂ ਜਿਵੇਂ ਹੀ ਐਕਸ਼ਨ ਕਹਿੰਦਾ ਸੀ ਉਂਝ ਹੀ ਚਰਨ ਸਣੇ 1000 ਲੋਕ ਇਕੱਠੇ ਚੱਲਦੇ ਸਨ ਤੇ ਚਾਰੇ ਪਾਸੇ ਧੂੜ ਉੱਡਦੀ ਸੀ। ਇੰਨੀ ਵੱਡੀ ਭੀੜ ’ਚ ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਨਾ ਦੇਖ ਪਾਉਣ ’ਤੇ ਡਰ ਲੱਗਦਾ ਸੀ। ਖ਼ੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਬਾਹਰ ਆਏ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News