1000 ਕਰੋੜ ਦੀ ਕਮਾਈ ਦਾ ਜਸ਼ਨ, ਪਾਰਟੀ ’ਚ ਨੰਗੇ ਪੈਰ ਕਿਉਂ ਪਹੁੰਚੇ ‘ਆਰ. ਆਰ. ਆਰ.’ ਦੇ ਹੀਰੋ ਰਾਮ ਚਰਨ

04/08/2022 4:13:12 PM

ਮੁੰਬਈ (ਬਿਊਰੋ)– ‘ਆਰ. ਆਰ. ਆਰ.’ ਨੇ 1000 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਦੇਸ਼ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਫ਼ਿਲਮ ਦੀ ਜ਼ਬਰਦਸਤ ਕਮਾਈ ਹੋ ਰਹੀ ਹੈ। ਇਸ ਖ਼ਾਸ ਮੌਕੇ ’ਤੇ ਫ਼ਿਲਮ ਦੀ ਜ਼ਬਰਦਸਤ ਪਾਰਟੀ ਰੱਖੀ ਗਈ, ਜਿਸ ’ਚ ਰਾਮ ਚਰਨ ਨੰਗੇ ਪੈਰ ਹੀ ਪਹੁੰਚੇ। ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ’ਚ ਅਦਾਕਾਰ ਰਾਮ ਚਰਨ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਸੇ ਨੂੰ ਵਾਹ ਕਹਿਣ ’ਤੇ ਮਜਬੂਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਰੀਵਿਊ ’ਚ ਆਪਣੇ ਬਾਰੇ ਅਪਮਾਨਜਨਕ ਗੱਲ ਪੜ੍ਹ ਕੇ ਯਾਮੀ ਗੌਤਮ ਹੋਈ ਗੁੱਸਾ, ਆਖ ਦਿੱਤੀ ਇਹ ਗੱਲ

ਫ਼ਿਲਮ ’ਚ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਦੋਵਾਂ ਨੇ ਇਕੱਠੇ ਪਰਦੇ ’ਤੇ ਧਮਾਲਾਂ ਪਾ ਦਿੱਤੀਆਂ ਹਨ, ਜਿਸ ਦੀ ਦੁਨੀਆ ਦੀਵਾਨੀ ਹੋ ਗਈ ਹੈ। ਫ਼ਿਲਮ ਦੀ ਕਮਾਈ ਬਾਕਸ ਆਫ਼ਿਸ ’ਤੇ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ‘ਆਰ. ਆਰ. ਆਰ.’ ਫ਼ਿਲਮ ਦੀ ਸਕਸੈੱਸ ਪਾਰਟੀ ’ਚ ਨੰਗੇ ਪੈਰ ਪਹੁੰਚੇ ਰਾਮ ਚਰਨ ਐੱਸ. ਐੱਸ. ਰਾਜਾਮੌਲੀ ਦੀ ਇਸ ਫ਼ਿਲਮ ਨੇ ਦੁਨੀਆ ਭਰ ’ਚ 1000 ਕਰੋੜ ਰੁਪਏ ਕਮਾ ਕੇ ਇਕ ਨਵਾਂ ਰਿਕਾਰਡ ਸੈੱਟ ਕੀਤਾ ਹੈ।

ਇਸ ਖ਼ਾਸ ਮੌਕੇ ’ਤੇ ਮੁੰਬਈ ’ਚ ਫ਼ਿਲਮ ਦੇ ਸਫਲ ਹੋਣ ਲਈ ਪਾਰਟੀ ਰੱਖੀ ਗਈ, ਜਿਸ ’ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕਰਕੇ ਸਮਾਂ ਬੰਿਨ੍ਹਆ ਪਰ ‘ਆਰ. ਆਰ. ਆਰ.’ ਦੀ ਸਕਸੈੱਸ ਪਾਰਟੀ ’ਚ ਰਾਮ ਚਰਨ ਨੇ ਆਪਣੀ ਖ਼ਾਸ ਐਂਟਰੀ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ, ਰਾਮ ਚਰਨ ਪਾਰਟੀ ’ਚ ਨੰਗੇ ਪੈਰ ਆਏ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਅਦਾਕਾਰ ਦੀ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਮ ਚਰਨ ਬਲੈਕ ਲੁੱਕ ’ਚ ਨਜ਼ਰ ਆ ਰਹੇ ਹਨ ਪਰ ਉਸ ਨੇ ਆਪਣੇ ਪੈਰਾਂ ’ਚ ਨਾ ਕੋਈ ਜੁੱਤੀ ਪਹਿਨੀ ਤੇ ਨਾ ਹੀ ਚੱਪਲ, ਉਹ ਨੰਗੇ ਪੈਰ ਹੀ ਹਨ। ‘ਆਰ. ਆਰ. ਆਰ.’ ਸਕਸੈੱਸ ਪਾਰਟੀ ’ਚ ਰਾਮ ਚਰਨ ਨੂੰ ਨੰਗੇ ਪੈਰ ਦੇਖ ਕੇ ਪ੍ਰਸ਼ੰਸਕ ਇਹ ਜਾਣਨ ਲਈ ਬੇਕਰਾਰ ਹਨ ਕਿ ਆਖਿਰ ਇਸ ਦੀ ਵਜ੍ਹਾ ਕੀ ਹੈ।

ਕਿਉਂ ਨੰਗੇ ਪੈਰ ਨਜ਼ਰ ਆਏ ਰਾਮ ਚਰਨ?
ਰਾਮ ਚਰਨ ਦੇ ਨੰਗੇ ਪੈਰ ਰਹਿਣ ਦੀ ਖ਼ਾਸ ਵਜ੍ਹਾ ਹੈ। ਦਰਅਸਲ ਅਦਾਕਾਰ ਨੇ ਅਯੱਪਾ ਦੀਕਸ਼ਾ ਲਈ ਹੈ। ਇਹ ਰਿਵਾਜ਼ ਹੈ ਕਿ ਜਿਸ ਨੂੰ ਕੇਰਲ ਦੇ ਸਬਰੀਮਾਲਾ ਮੰਦਰ ’ਚ ਜਾਣ ਤੋਂ ਪਹਿਲਾਂ ਸ਼ਰਧਾਲੂ ਨੂੰ ਪਾਲਣ ਕਰਨਾ ਪੈਂਦਾ ਹੈ। ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਰਧਾਲੂ ਨੂੰ 41 ਤੋਂ 48 ਦਿਨਾਂ ਦਾ ਵਰਤ ਰੱਖਣਾ ਪੈਂਦਾ ਹੈ ਤੇ ਕਈ ਨਿਯਮਾਂ ਦਾ ਪਾਲਨ ਕਰਨਾ ਪੈਂਦਾ ਹੈ। ਹਰ ਵਿਅਕਤੀ ਲਈ  ਵਰਤ ਦਾ ਸਮਾਂ ਅਲੱਗ ਹੋ ਸਕਦਾ ਹੈ।

ਰਾਮ ਚਰਨ ਹਰ ਸਾਲ ਇਸ ਪ੍ਰਥਾ ਨੂੰ ਅਪਣਾਉਂਦੇ ਹਨ। ਰਾਮ ਚਰਨ ਜਲਦ ਹੀ ਕੇਰਲ ’ਚ ਸਬਰੀਮਾਲਾ ਮੰਦਰ ’ਚ ਦਰਸ਼ਨ ਕਰਨ ਜਾਣਗੇ। ਇਸ ਲਈ ਉਹ ਇਨ੍ਹੀਂ ਦਿਨੀਂ ਸਿਰਫ਼ ਕਾਲੇ ਰੰਗ ਦੇ ਕੱਪੜੇ ਤੇ ਨੰਗੇ ਪੈਰ ਨਜ਼ਰ ਆਉਂਦੇ ਹਨ। ਰਾਮ ਚਰਨ ਤੇ ਉਨ੍ਹਾਂ ਦੇ ਪਿਤਾ ਕਈ ਸਾਲਾਂ ਤੋਂ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News