ਰਾਮ ਚਰਨ ਨੂੰ ਰਾਮ ਦੀ ਭੂਮਿਕਾ ’ਚ ਦੇਖ ਬੇਕਾਬੂ ਹੋਏ ਲੋਕ

Monday, Apr 04, 2022 - 10:39 AM (IST)

ਰਾਮ ਚਰਨ ਨੂੰ ਰਾਮ ਦੀ ਭੂਮਿਕਾ ’ਚ ਦੇਖ ਬੇਕਾਬੂ ਹੋਏ ਲੋਕ

ਮੁੰਬਈ (ਬਿਊਰੋ)– ਇਹ ਹਫ਼ਤਾ ਭਾਰਤੀ ਫ਼ਿਲਮ ਪ੍ਰੇਮੀਆਂ ਲਈ ਬਹੁਤ ਹੀ ਖ਼ੁਸ਼ੀ ਦਾ ਰਿਹਾ ਹੈ ਕਿਉਂਕਿ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ਆਖ਼ਿਰਕਾਰ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੇ ਸ਼ੁਰੂਆਤੀ ਵੀਕੈਂਡ ’ਚ ਹੀ ਕਰੋਡ਼ਾਂ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਮੈਗਾ ਪਾਵਰ ਸਟਾਰ ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਦੀ ਇਹ ਪੈਨ ਇੰਡੀਆ ਫ਼ਿਲਮ ਕਲਪਨਾ ਤੇ ਇਤਿਹਾਸ ਦਾ ਵਿਚਾਰਵਾਨ ਮੇਲ ਸੀ। ਦਰਸ਼ਕ ਸਿਨੇਮਾਘਰਾਂ ਤੋਂ ਬਾਹਰ ਨਿਕਲਣ ਤੋਂ ਬਾਅਦ ਰਾਮ ਚਰਨ ਦੀ ਦਮਦਾਰ ਪ੍ਰਫਾਰਮੈਂਸ ਦੇਖ ਕੇ ਮੰਤਰਮੁਗਧ ਰਹਿ ਗਏ।

ਜਿਸ ਤਰ੍ਹਾਂ ਨਾਲ ਆਪਣੀਆਂ ਅੱਖਾਂ ਤੇ ਸਰੀਰ ਦੀ ਭਾਸ਼ਾ ਰਾਹੀਂ ਹਰ ਸ਼ਾਟ ਨੂੰ ਕੁਸ਼ਲਤਾ ਨਾਲ ਪੇਸ਼ ਕੀਤਾ, ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲਸ ਅਫਸਰ ਤੋਂ ਲੈ ਕੇ ਅਾਜ਼ਾਦੀ ਸੈਨਾਪਤੀ ਤਕ, ਲੋਕਾਂ ਦਾ ਇਹੀ ਮੰਨਣਾ ਹੈ ਕਿ ਉਹ ਰਾਮ ਚਰਨ ਦੇ ਇਸ ਟ੍ਰਾਂਜਿਸ਼ਨ ਨੂੰ ਦੇਖ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ।

 
 
 
 
 
 
 
 
 
 
 
 
 
 
 

A post shared by RRR Movie (@rrrmovie)

ਦਰਸ਼ਕਾਂ ਨੇ ਲਗਾਤਾਰ ਜੈ ਸ਼੍ਰੀਰਾਮ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਉਨ੍ਹਾਂ ਨੇ ਆਪਣੇ ਚਹੇਤੇ ਕਲਾਕਾਰ ਨੂੰ ਭਗਵਾ ਭੇਸ, ਹੱਥ ’ਚ ਤੀਰ-ਕਮਾਨ ਫੜੀ ਅੱਗ ’ਤੇ ਚੱਲਦੇ ਹੋਏ ਦੇਖਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News