ਗਲੋਬਲ ਸਟਾਰ ਰਾਮ ਚਰਨ ਨੇ ਕੀਤੀ ਅੰਬਾਨੀ ਪਰਿਵਾਰ ਨਾਲ ਮੁਲਾਕਾਤ, ਹੱਥ ਜੋੜ ਕੇ ਮਿਲੇ ਵਿਆਹ ਵਾਲੇ ਮੁੰਡੇ ਨੂੰ
Tuesday, Mar 05, 2024 - 01:33 PM (IST)
ਮੁੰਬਈ (ਬਿਊਰੋ) - ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ’ਚ ਇਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਸੀ, ਜਿਥੇ ਫ਼ਿਲਮੀ ਸਿਤਾਰਿਆਂ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ।
ਹਾਲ ਹੀ 'ਤ ਗਲੋਬਲ ਸਟਾਰ ਰਾਮ ਚਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਰਾਮ ਚਰਨ ਆਪਣੀ ਪਤਨੀ ਉਪਾਸਨਾ ਨਾਲ ਅੰਬਾਨੀ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਪਾਸੇ ਜਿੱਥੇ ਮੁਕੇਸ਼ ਅੰਬਾਨੀ ਰਾਮ ਚਰਨ ਨੂੰ ਜੱਫੀ ਪਾ ਕੇ ਮਿਲਦੇ ਹਨ, ਉਥੇ ਹੀ ਰਾਮ ਚਰਨ ਉਨ੍ਹਾਂ ਦੇ ਪੁੱਤ ਅਨੰਤ ਨੂੰ ਹੱਥ ਜੋੜ ਕੇ ਮਿਲਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਉਪਾਸਨਾ ਤੇ ਰਾਮ ਚਰਨ ਅਨੰਤ ਨਾਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ।
ਫੰਕਸ਼ਨ ਦੇ ਦੂਜੇ ਦਿਨ ਨੀਤਾ-ਮੁਕੇਸ਼ ਅੰਬਾਨੀ ਨੇ ਦਿੱਤੀ ਰੋਮਾਂਟਿਕ ਪਰਫਾਰਮੈਂਸ
ਨੀਤਾ ਅੰਬਾਨੀ ਨੇ ਸ਼ਨੀਵਾਰ ਯਾਨੀਕਿ 2 ਮਾਰਚ ਨੂੰ ਫੰਕਸ਼ਨ ਦੇ ਦੂਜੇ ਦਿਨ ਪਤੀ ਮੁਕੇਸ਼ ਅੰਬਾਨੀ ਨਾਲ ਸਟੇਜ 'ਤੇ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਦੋਹਾਂ ਨੇ ਆਪਣੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਦੇ ਸੰਗੀਤ ਸਮਾਰੋਹ 'ਚ 'ਪਿਆਰ ਹੁਆ ਇਕਰਾਰ ਹੁਆ' 'ਤੇ ਇੱਕ ਰੋਮਾਂਟਿਕ ਪਰਫਾਰਮੈਂਸ ਦਿੱਤੀ, ਜਿਸ ਨੇ ਸਾਰਿਆਂ ਦੇ ਦਿਲ ਨੂੰ ਛੂਹ ਲਿਆ। ਇਸ ਦੌਰਾਨ ਕਈ ਲੋਕ ਉਨ੍ਹਾਂ ਲਈ ਬੂਮ ਵੀ ਕਰਦੇ ਦੇਖੇ ਗਏ। ਇੰਨਾ ਹੀ ਨਹੀਂ ਨੀਤਾ ਅੰਬਾਨੀ ਨੇ ਆਪਣੀ ਧੀ ਈਸ਼ਾ ਅੰਬਾਨੀ ਨਾਲ 'ਕਲੰਕ' ਦੇ ਮਸ਼ਹੂਰ ਟ੍ਰੈਕ 'ਘਰ ਮੋਰ ਪਰਦੇਸੀਆ' 'ਤੇ ਪਰਫਾਰਮ ਵੀ ਕੀਤਾ।
ਬਾਲੀਵੁੱਡ ਦੇ ਟਾਪ ਸਟਾਰ ਪਹੁੰਚੇ ਸਨ ਜਾਮਨਗਰ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਇੱਥੇ ਪਹੁੰਚੀਆਂ ਸਨ। ਬਿਲ ਗੇਟਸ, ਪੌਪ ਸਟਾਰ ਰਿਹਾਨਾ ਸਮੇਤ ਦਰਜਨ ਤੋਂ ਵੱਧ ਸੈਲੇਬਸ ਇੱਥੇ ਪਹੁੰਚੇ ਸਨ। ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਸੈਫ ਅਲੀ ਖ਼ਾਨ, ਰਣਬੀਰ ਕਪੂਰ, ਰਣਵੀਰ ਸਿੰਘ, ਟਾਈਗਰ ਸ਼ਰਾਫ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਵਰਗੇ ਬਾਲੀਵੁੱਡ ਦੇ ਸਾਰੇ ਚੋਟੀ ਦੇ ਸਿਤਾਰੇ ਸ਼ਾਮਲ ਸਨ।
ਚੋਟੀ ਦੀਆਂ ਖੇਡ ਹਸਤੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ
ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ 'ਚ ਕ੍ਰਿਕਟ ਸਿਤਾਰਿਆਂ ਦਾ ਭਾਰੀ ਇਕੱਠ ਸੀ। ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਸਮੇਤ ਕਈ ਸਟਾਰ ਖਿਡਾਰੀ ਜਾਮਨਗਰ ਪਹੁੰਚੇ ਸਨ। ਰਾਜਨੀਤਿਕ ਨੇਤਾ ਊਧਵ ਠਾਕਰੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਕਈ ਮੰਤਰੀ ਇੱਥੇ ਪਹੁੰਚੇ ਸਨ।