ਰਕੁਲ ਪ੍ਰੀਤ ਸਿੰਘ ਨੂੰ ਮਿਲਿਆ ਸ਼੍ਰੀ ਰਾਮ ਦਾ ਆਸ਼ੀਰਵਾਦ, ਕਿਹਾ– ‘ਇਹ ਸਾਡੇ ਵਿਆਹ ਦੀ ਬ੍ਰਹਮ ਸ਼ੁਰੂਆਤ’

Monday, Feb 26, 2024 - 02:31 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਜਦੋਂ ਰਾਮ ਨਗਰੀ ਅਯੁੱਧਿਆ ਤੋਂ ‘ਪ੍ਰਸਾਦਮ’ ਦੇ ਰੂਪ ’ਚ ਰਾਮ ਲੱਲਾ ਦਾ ਆਸ਼ੀਰਵਾਦ ਲਿਆ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਜੋੜੇ ਨੇ 21 ਫਰਵਰੀ ਨੂੰ ਗੋਆ ’ਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਰਕੁਲ ਪ੍ਰੀਤ ਸਿੰਘ ਨੇ ਹਾਲ ਹੀ ’ਚ ਵਿਆਹ ਤੋਂ ਬਾਅਦ ਆਪਣੀ ਪਹਿਲੀ ਰਸੋਈ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਆਪਣੇ ਸਹੁਰਿਆਂ ਲਈ ਹਲਵਾ ਤਿਆਰ ਕੀਤਾ ਸੀ। ਹੁਣ ਆਪਣੀ ਇੰਸਟਾ ਸਟੋਰੀ ’ਤੇ ਇਕ ਤਾਜ਼ਾ ਫੋਟੋ ਪੋਸਟ ਕਰਦਿਆਂ ਰਕੁਲ ਨੇ ਦੱਸਿਆ ਹੈ ਕਿ ਉਸ ਨੇ ਅਯੁੱਧਿਆ ਦੇ ਰਾਮ ਮੰਦਰ ਤੋਂ ਭਗਵਾਨ ਸ਼੍ਰੀ ਰਾਮ ਦਾ ਪ੍ਰਸ਼ਾਦ ਪ੍ਰਾਪਤ ਕੀਤਾ ਹੈ, ਜੋ ਉਸ ਲਈ ਚੰਗੀ ਕਿਸਮਤ ਦੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ : ‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਜਿੱਤ ਰਿਹਾ ਦਰਸ਼ਕਾਂ ਦੇ ਦਿਲ (ਵੀਡੀਓ)

ਰਕੁਲ ਪ੍ਰੀਤ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ
ਇੰਸਟਾ ਸਟੋਰੀ ’ਤੇ ਫੋਟੋ ਪੋਸਟ ਕਰਦਿਆਂ ਰਕੁਲ ਪ੍ਰੀਤ ਸਿੰਘ ਨੇ ਲਿਖਿਆ, ‘‘ਸਾਡੇ ਵਿਆਹ ਤੋਂ ਬਾਅਦ ਮੈਂ ਅਯੁੱਧਿਆ ਤੋਂ ਪ੍ਰਸ਼ਾਦ ਪ੍ਰਾਪਤ ਕਰਕੇ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ, ਜਿਸ ਦੀ ਕੋਈ ਤੁਲਨਾ ਨਹੀਂ ਹੈ। ਇਹ ਸੱਚਮੁੱਚ ਸਾਡੀ ਯਾਤਰਾ ਦੀ ਇਕ ਬ੍ਰਹਮ ਸ਼ੁਰੂਆਤ ਹੈ।’’ ਉਸ ਨੇ ਦਿਖਾਇਆ ਕਿ ਰਾਮ ਮੰਦਰ ਤੋਂ ਪ੍ਰਸ਼ਾਦ ’ਚ ਉਸ ਨੇ ਕੀ ਪ੍ਰਾਪਤ ਕੀਤਾ ਹੈ। ਇਸ ਬਕਸੇ ’ਚ ਪ੍ਰਸਾਦ ਤੋਂ ਇਲਾਵਾ ਰਾਮ ਮੰਦਰ ਦਾ ਇਕ ਛੋਟਾ ਜਿਹਾ ਮਾਡਲ, ਇਕ ਚਾਂਦੀ ਦਾ ਸਿੱਕਾ ਤੇ ਇਕ ਛੋਟੀ ਜਿਹੀ ਕਿਤਾਬ ਵੀ ਮਿਲੀ ਹੈ।

ਜੋੜੇ ਨੇ ਆਪਣਾ ਹਨੀਮੂਨ ਮੁਲਤਵੀ ਕਰ ਦਿੱਤਾ ਹੈ
ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦਾ ਵਿਆਹ ਇੰਡਸਟਰੀ ਦੇ ਮਸ਼ਹੂਰ ਸਮਾਗਮਾਂ ’ਚੋਂ ਇਕ ਸੀ। ਵਿਆਹ ਦੀ ਪਾਰਟੀ ਗੋਆ ਦੇ ਇਕ ਆਲੀਸ਼ਾਨ ਹੋਟਲ ’ਚ ਆਯੋਜਿਤ ਕੀਤੀ ਗਈ ਸੀ ਤੇ ਗੋਆ ਦੇ ਸੁੰਦਰ ਸਮੁੰਦਰੀ ਕਿਨਾਰੇ ’ਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਰਕੁਲ ਤੇ ਜੈਕੀ ਨੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ। ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਧਿਆਨ ’ਚ ਰੱਖਦਿਆਂ ਜੋੜੇ ਨੇ ਹਨੀਮੂਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਸੀ ਤੇ ਜਲਦੀ ਹੀ ਕੰਮ ’ਤੇ ਵਾਪਸ ਆ ਗਏ ਸਨ।

PunjabKesari

ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹਨੀਮੂਨ ਹੋਵੇਗਾ
ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਈਦ ਦੇ ਮੌਕੇ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਇਸ ਜੋੜੇ ਨੇ ਹਨੀਮੂਨ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਜੋੜੇ ਦੇ ਵਿਆਹ ’ਚ ਆਏ ਮਹਿਮਾਨਾਂ ਦੀ ਗੱਲ ਕਰੀਏ ਤਾਂ ਇਸ ਲਿਸਟ ’ਚ ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਸ਼ਾਹਿਦ ਕਪੂਰ, ਸ਼ਿਲਪਾ ਸ਼ੈੱਟੀ, ਅਰਜੁਨ ਕਪੂਰ, ਵਰੁਣ ਧਵਨ ਤੇ ਈਸ਼ਾ ਦਿਓਲ ਵਰਗੇ ਕਈ ਵੱਡੇ ਨਾਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News