ਰਕੁਲਪ੍ਰੀਤ ਸਿੰਘ ਨੇ ਬਲੈਕ ਡਰੈੱਸ ''ਚ ਢਾਹਿਆ ਕਹਿਰ, ਦੇਖੋ ਤਸਵੀਰਾਂ

Tuesday, Jan 07, 2025 - 11:12 AM (IST)

ਰਕੁਲਪ੍ਰੀਤ ਸਿੰਘ ਨੇ ਬਲੈਕ ਡਰੈੱਸ ''ਚ ਢਾਹਿਆ ਕਹਿਰ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਨਵੇਂ ਸਾਲ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਹੈ। ਹਾਲ ਹੀ 'ਚ ਉਸ ਨੇ ਬਲੈਕ ਆਊਟਫਿਟ 'ਚ ਆਪਣੇ ਸ਼ਾਨਦਾਰ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਸਾਲ ਦੀ ਪਹਿਲੀ ਤਿਆਰ ਪੋਸਟ।'' ਰਕੁਲ ਦੀਆਂ ਇਹ ਤਸਵੀਰਾਂ ਕੁਝ ਹੀ ਸਮੇਂ 'ਚ ਵਾਇਰਲ ਹੋ ਗਈਆਂ ਹਨ। ਫੈਨਜ਼ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਬਲੈਕ ਡਰੈੱਸ 'ਚ ਰਕੁਲ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਅਤੇ ਕਿਲੱਰ ਲੱਗ ਰਿਹਾ ਹੈ।

PunjabKesari

ਪ੍ਰਸ਼ੰਸਕਾਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਨੇ ਵੀ ਰਕੁਲ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕਈਆਂ ਨੇ ਉਸ ਨੂੰ "ਸ਼ਾਨਦਾਰ" ਕਿਹਾ ਅਤੇ ਕਈਆਂ ਨੇ ਉਸ ਨੂੰ "ਖੂਬਸੂਰਤ" ਕਿਹਾ। ਰਕੁਲ ਪ੍ਰੀਤ ਸਿੰਘ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਉਸ ਦਾ ਇਹ ਬਲੈਕ ਲੁੱਕ ਇਕ ਵਾਰ ਫਿਰ ਉਸ ਦੇ ਸਟਾਈਲ ਸਟੇਟਮੈਂਟ ਨੂੰ ਸਾਬਤ ਕਰਦਾ ਹੈ। ਰਕੁਲ ਦੀ ਇਸ ਪੋਸਟ ਨੂੰ ਕੁਝ ਹੀ ਘੰਟਿਆਂ 'ਚ ਲੱਖਾਂ ਲਾਈਕਸ ਅਤੇ ਕੁਮੈਂਟਸ ਮਿਲ ਚੁੱਕੇ ਹਨ।

PunjabKesari

ਪ੍ਰਸ਼ੰਸਕ ਇਸ ਲੁੱਕ ਨੂੰ "ਸਾਲ ਦੀ ਸਭ ਤੋਂ ਵਧੀਆ ਸ਼ੁਰੂਆਤ" ਕਹਿ ਰਹੇ ਹਨ।

PunjabKesari


author

Priyanka

Content Editor

Related News