ਪੀ. ਐੱਮ. ਮੋਦੀ ਦੀ ਅਪੀਲ ’ਤੇ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਆਪਣੇ ਵਿਆਹ ’ਚ ਕੀਤਾ ਵੱਡਾ ਬਦਲਾਅ

Thursday, Feb 01, 2024 - 11:49 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਦੀ ਲੰਬੇ ਸਮੇਂ ਦੀ ਜੋੜੀ ਜੈਕੀ ਭਗਨਾਨੀ ਤੇ ਰਕੁਲ ਪ੍ਰੀਤ ਸਿੰਘ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀਆਂ ਸਾਰੀਆਂ ਤਿਆਰੀਆਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਪਰ ਪੀ. ਐੱਮ. ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਦੋਵਾਂ ਨੂੰ ਵਿਆਹ ਵਾਲੀ ਥਾਂ ’ਤੇ ਵੱਡਾ ਬਦਲਾਅ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

PunjabKesari

ਹਾਲ ਹੀ ’ਚ ਟਾਈਮਜ਼ ਆਫ ਇੰਡੀਆ ਨੇ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦੇ ਕਰੀਬੀ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਹ ਜੋੜਾ ਪਹਿਲਾਂ ਮਿਡਲ ਈਸਟ ’ਚ ਡੈਸਟੀਨੇਸ਼ਨ ਵੈਡਿੰਗ ਕਰਨ ਜਾ ਰਿਹਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈੱਡ ਇਨ ਇੰਡੀਆ ਦੀ ਅਪੀਲ ਤੋਂ ਬਾਅਦ ਦੋਵੇਂ ਹੁਣ ਇਥੇ ਰਹਿ ਰਹੇ ਹਨ ਤੇ ਭਾਰਤ ’ਚ ਹੀ ਵਿਆਹ ਕਰਨਗੇ।

PunjabKesari

ਵੈੱਡ ਇਨ ਇੰਡੀਆ ਅਪੀਲ ਤੋਂ ਬਾਅਦ ਬਦਲਿਆ ਫ਼ੈਸਲਾ
ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 6 ਮਹੀਨੇ ਦੀ ਤਿਆਰੀ ਤੋਂ ਬਾਅਦ ਜੈਕੀ ਭਗਵਾਨੀ ਤੇ ਰਕੁਲ ਪ੍ਰੀਤ ਸਿੰਘ ਮਿਡਲ ਈਸਟ ’ਚ ਵਿਆਹ ਕਰਨ ਜਾ ਰਹੇ ਸਨ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਤੇ ਸਭ ਕੁਝ ਯੋਜਨਾ ਅਨੁਸਾਰ ਚੱਲ ਰਿਹਾ ਸੀ ਪਰ ਜਦੋਂ ਦਸੰਬਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਾਰੇ ਅਮੀਰ ਪਰਿਵਾਰਾਂ ਨੂੰ ਭਾਰਤ ’ਚ ਰਹਿਣ ਤੇ ਵਿਆਹ ਕਰਨ ਦੀ ਅਪੀਲ ਕੀਤੀ ਤਾਂ ਜੈਕੀ-ਰਕੁਲ ਨੇ ਆਪਣਾ ਫ਼ੈਸਲਾ ਬਦਲ ਲਿਆ। ਦੋਵਾਂ ਨੇ ਮਿਡਲ ਈਸਟ ਦੀ ਬਜਾਏ ਗੋਆ ’ਚ ਆਪਣੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਦੋਵੇਂ ਭਾਰਤ ਦੀ ਅਰਥਵਿਵਸਥਾ ’ਚ ਆਪਣਾ ਯੋਗਦਾਨ ਪਾ ਸਕਣ।

PunjabKesari

ਤੁਹਾਨੂੰ ਦੱਸ ਦੇਈਏ ਕਿ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ 21 ਫਰਵਰੀ ਨੂੰ ਗੋਆ ’ਚ ਇੰਟੀਮੇਟ ਵਿਆਹ ਦੀ ਯੋਜਨਾ ਬਣਾ ਰਹੇ ਹਨ। ਇਸ ਵਿਆਹ ’ਚ ਕੁਝ ਕਰੀਬੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਲ ਹੋ ਸਕਣਗੇ, ਜਿਸ ਤੋਂ ਬਾਅਦ ਇਹ ਜੋੜਾ ਮੁੰਬਈ ’ਚ ਗ੍ਰੈਂਡ ਰਿਸੈਪਸ਼ਨ ਦੇ ਸਕਦਾ ਹੈ। ਵਿਆਹ ’ਚ ਨਿੱਜਤਾ ਲਈ ਦੋਵਾਂ ਨੇ ਨੋ ਫੋਨ ਪਾਲਿਸੀ ਰੱਖੀ ਹੈ। ਵਿਆਹ ਦਾ ਕੋਈ ਵੀ ਮਹਿਮਾਨ ਆਪਣੇ ਨਾਲ ਮੋਬਾਇਲ ਫੋਨ ਨਹੀਂ ਲੈ ਕੇ ਜਾ ਸਕੇਗਾ।

 
 
 
 
 
 
 
 
 
 
 
 
 
 
 
 

A post shared by JACKKY BHAGNANI (@jackkybhagnani)

ਰਕੁਲ-ਜੈਕੀ 2 ਸਾਲ ਤੋਂ ਰਿਲੇਸ਼ਨਸ਼ਿਪ ’ਚ ਹਨ
ਜੈਕੀ ਭਗਨਾਨੀ ਤੇ ਰਕੁਲ ਪ੍ਰੀਤ ਪਿਛਲੇ 2 ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਹਨ। ਰਕੁਲ ਨੇ 2022 ’ਚ ਆਪਣੇ ਜਨਮਦਿਨ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਜੈਕੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ। ਉਦੋਂ ਤੋਂ ਹੀ ਦੋਵੇਂ ਅਕਸਰ ਇਕੱਠੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News