ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

Tuesday, Jun 28, 2022 - 11:54 AM (IST)

ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

ਮੁੰਬਈ: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਇਸ ਸਾਲ ਭਾਵ 2022 ’ਚ ਵਿਆਹ ਕੀਤਾ ਸੀ। ਜੋੜੇ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਖੁਸ਼ਖ਼ਬਰੀ ਸੁਣਾ ਦਿੱਤੀ ਹੈ। ਇਸ ਖੁਸ਼ਖ਼ਬਰੀ ਨੂੰ ਸੁਣ ਕੇ ਹਰ ਕੋਈ ਬੇਹੱਦ ਖੁਸ਼ ਹੈ। ਸੋਨੀ ਰਾਜ਼ਦਾਨ, ਮਹੇਸ਼ ਭੱਟ, ਕਰਨ ਜੌਹਰ, ਰਿਧੀਮਾ ਕਪੂਰ, ਰਣਬੀਰ ਅਤੇ ਆਲੀਆ ਨੂੰ ਵਧਾਈ ਦੇ ਰਹੇ ਹਨ। ਹੁਣ ਰਾਖੀ ਸਾਵੰਤ ਅਤੇ ਉਸ ਦੇ ਬੁਆਏਫ੍ਰੈਂਡ ਆਦਿਲ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਲਿਟਲ ਮਾਸਟਰਜਸ 5 ਦੇ ਜੇਤੂ ਨੋਬੋਜੀਤ, ਕਿਹਾ- ‘ਇਹ ਇਕ ਸੁਫ਼ਨੇ ਵਰਗਾ ਮਹਿਸੂਸ ਹੋ ਰਿਹਾ ਹੈ’

ਵੀਡੀਓ ’ਚ ਰਾਖੀ ਕਲਰਫੁਲ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਰਾਖੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਆਦਿਲ ਰੈੱਡ ਟੀ-ਸ਼ਰਟ ਅਤੇ ਡੇਨਿਮ ਜੀਂਸ ’ਚ ਸਮਾਰਟ ਲੱਗ ਰਹੇ ਹਨ। ਦੋਵੇਂ ਕਾਰ ’ਚ ਨਜ਼ਰ ਆ ਰਹੇ ਹਨ।

 

ਰਾਖੀ ਵੀਡੀਓ ’ਚ ਕਹਿ ਰਹੀ ਹੈ ਕਿ ‘ਹੈਲੋ ਦੋਸਤੋ, ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਟਰੈਵਲਿੰਗ ’ਚ ਆਦਿਲ ਦੇ ਨਾਲ ਹਾਂ।’ ਇਸ ਤੋਂ ਬਾਅਦ ਆਦਿਲ ਵਧਾਈ ਦੇ ਰਹੇ ਹਨ ਤਾਂ ਰਾਖੀ ਬੋਲਦੀ ਹੈ ਕਿ ਮੁਬਾਰਕਾ ਮੈਂ ਮਾਸੀ ਬਣਨ ਜਾ ਗਈ। ਆਲੀਆ ਮਾਂ ਬਣਨ ਅਤੇ ਰਣਬੀਰ ਪਿਤਾ ਬਣਨ ਵਾਲੇ ਹਨ। ਇਸ ਦੇ ਨਾਲ ਰਾਖੀ ਮਾਸੀ ਬਣਨ ਵਾਲੀ ਹੈ।

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਰਾਖੀ ਨੇ ਅੱਗੇ ਕਿਹਾ ‘ਕਿੰਨਾ ਚੰਗਾ ਲਗਦਾ ਹੈ ਜਦੋਂ ਕੋਈ ਨਿੱਕਾ ਮਹਿਮਾਨ ਘਰ ਆਉਂਦਾ ਜਾ ਆਉਂਦੀ ਹੈ। ਪਰਿਵਾਰ ਪੂਰਾ ਹੋ ਜਾਂਦਾ ਹੈ। ਮੈਂ ਬਹੁਤ ਉਤਸ਼ਾਹਿਤ ਹਾਂ। ਪੂਰੀ ਦੁਨੀਆ ਇੰਤਜ਼ਾਰ ਕਰ ਰਹੀ ਹੈ।’ ਇਹ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਨੇ ਇਕ ਦੂਜੇ ਨੂੰ 5 ਸਾਲ ਤੱਕ ਡੇਟ ਕੀਤਾ। 14 ਅਪ੍ਰੈਲ ਨੂੰ ਦੋਵੇਂ ਹਮੇਸ਼ਾ ਲਈ ਇਕ ਦੂਜੇ ਦੇ ਹੋ ਗਏ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ।
 


author

Anuradha

Content Editor

Related News