ਰਾਖੀ ਸਾਵੰਤ ਦੁਬਈ ''ਚ ਖੋਲ੍ਹੇਗੀ ''ਡਾਂਸ ਤੇ ਐਕਟਿੰਗ ਅਕੈਡਮੀ'', ਸ਼ਰਲਿਨ ਚੋਪੜਾ ਵੀ ਦੇਵੇਗੀ ਸਾਥ
Wednesday, Mar 01, 2023 - 01:01 PM (IST)
![ਰਾਖੀ ਸਾਵੰਤ ਦੁਬਈ ''ਚ ਖੋਲ੍ਹੇਗੀ ''ਡਾਂਸ ਤੇ ਐਕਟਿੰਗ ਅਕੈਡਮੀ'', ਸ਼ਰਲਿਨ ਚੋਪੜਾ ਵੀ ਦੇਵੇਗੀ ਸਾਥ](https://static.jagbani.com/multimedia/2023_3image_13_00_456961568rakhi.jpg)
ਮੁੰਬਈ (ਬਿਊਰੋ) : ਅਦਾਕਾਰਾ ਰਾਖੀ ਸਾਵੰਤ ਦਾ ਇੱਕ ਵੀਡੀਓ ਹਾਲ ਹੀ 'ਚ ਸਾਹਮਣੇ ਆਇਆ ਹੈ, ਜਿਸ 'ਚ ਉਹ ਉਤਸ਼ਾਹਿਤ ਹੋ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਇਨ੍ਹੀਂ ਦਿਨੀਂ ਦੁਬਈ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਆਪਣੀ ਡਾਂਸ ਅਤੇ ਐਕਟਿੰਗ ਅਕੈਡਮੀ ਖੋਲ੍ਹਣ ਜਾ ਰਹੀ ਹੈ। ਇਸ ਅਕੈਡਮੀ 'ਚ ਉਨ੍ਹਾਂ ਨਾਲ ਅਦਾਕਾਰਾ ਸ਼ਰਲਿਨ ਚੋਪੜਾ ਵੀ ਜਾਵੇਗੀ।
ਦੱਸ ਦਈਏ ਕਿ ਵਾਇਰਲ ਵੀਡੀਓ 'ਚ ਰਾਖੀ ਸਾਵੰਤ ਆਪਣੀ ਅਕੈਡਮੀ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਖੀ ਸਾਵੰਤ ਆਖ ਰਹੀ ਹੈ, 'ਅਗਰ ਆਪ ਕੋ ਹੀਰੋ ਬਣੇ ਕਾ ਹੈ ਹੀਰੋਇਨ ਬਣੇ ਕਾ ਹੈ, ਬਾਲੀਵੁੱਡ ਹਾਲੀਵੁੱਡ ਹਮ ਲੇ ਜਾਏਂਗੇ।'
ਦੱਸਣਯੋਗ ਹੈ ਕਿ ਰਾਖੀ ਸਾਵੰਤ ਨੇ ਆਦਿਲ ਖ਼ਾਨ ਦੁਰਾਨੀ 'ਤੇ ਕੇਸ ਦਰਜ ਕਰਵਾਇਆ ਹੈ, ਉਦੋਂ ਤੋਂ ਸ਼ਰਲਿਨ ਰਾਖੀ ਦੇ ਸਮਰਥਨ 'ਚ ਹੈ। ਕੁਝ ਸਮਾਂ ਪਹਿਲਾਂ ਸ਼ਰਲਿਨ ਨੇ ਰਾਖੀ ਸਾਵੰਤ ਦਾ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਦੋਵੇਂ ਮੀਡੀਆ ਸਾਹਮਣੇ ਵੀ ਆਏ ਅਤੇ ਗਲੇ ਮਿਲ ਕੇ ਮੀਡੀਆ ਦੇ ਸਾਹਮਣੇ ਆਪਣੀ ਦੋਸਤੀ ਦੱਸੀ। ਇਸ ਤੋਂ ਬਾਅਦ ਹੁਣ ਦੋਵੇਂ ਦੁਬਈ 'ਚ ਅਕੈਡਮੀ ਖੋਲ੍ਹਣ ਜਾ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।