ਸਲਮਾਨ ਖ਼ਾਨ ਨੇ ਫ਼ਿਲਮ ’ਚ ਰਾਖੀ ਸਾਵੰਤ ਨੂੰ ਆਫਰ ਕੀਤਾ ਗੀਤ, ਪਤਲੀ ਹੋਣ ਲਈ ਕਰ ਰਹੀ ਇਹ ਸਭ

02/09/2022 6:15:49 PM

ਮੁੰਬਈ (ਬਿਊਰੋ)– ਡਰਾਮਾ ਕੁਈਨ ਰਾਖੀ ਸਾਵੰਤ ਦੀ ਲਾਟਰੀ ਲੱਗ ਗਈ ਹੈ। ਦਰਅਸਲ ਦਬੰਗ ਸਟਾਰ ਸਲਮਾਨ ਖ਼ਾਨ ਨੇ ਆਪਣੀ ਆਗਾਮੀ ਫ਼ਿਲਮ ’ਚ ਰਾਖੀ ਨੂੰ ਗੀਤ ਦੇ ਦਿੱਤਾ ਹੈ।

ਇਸ ਗੱਲ ਦੀ ਜਾਣਕਾਰੀ ਖ਼ੁਦ ਰਾਖੀ ਸਾਵੰਤ ਨੇ ਦਿੱਤੀ ਹੈ। ਰਾਖੀ ਨੇ ਪੈਪਰਾਜ਼ੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਲਮਾਨ ਖ਼ਾਨ ਦੀ ਫ਼ਿਲਮ ਲਈ ਤਿਆਰੀ ਕਰ ਰਹੀ ਹੈ। ਇਸ ਲਈ ਉਹ ਆਪਣਾ ਭਾਰ ਘਟਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਜੈਸਮੀਨ ਭਸੀਨ ਨੂੰ ਕਿਹਾ ਮੋਟੀ, ਵੀਡੀਓ ਦੇਖ ਤੁਹਾਡਾ ਵੀ ਨਿਕਲੇਗਾ ਹਾਸਾ

ਰਾਖੀ ਕਹਿੰਦੀ ਹੈ ਕਿ ਉਹ ਸ਼ਮਿਤਾ ਤੇ ਸ਼ਿਲਪਾ ਸ਼ੈੱਟੀ ਵਾਂਗ ਗਲੂਟਨ ਫ੍ਰੀ ਖਾਮਾ ਖਾ ਰਹੀ ਹੈ। ਰਾਖੀ ਦਾ ਇਹ ਐਲਾਨ ਸੁਣ ਕੇ ਉਸ ਦੇ ਪ੍ਰਸ਼ੰਸਕ ਖ਼ੁਸ਼ੀ ਨਾਲ ਝੂਮ ਉੱਠਣਗੇ।

ਸਲਮਾਨ ਦੀ ਫ਼ਿਲਮ ’ਚ ਰਾਖੀ ਨੂੰ ਮੌਕਾ ਮਿਲਣਾ ਉਸ ਦੇ ਕਰੀਅਰ ਲਈ ਵੱਡਾ ਬਦਲਾਅ ਸਾਬਿਤ ਹੋਵੇਗਾ। ਰਾਖੀ ਕਹਿੰਦੀ ਹੈ, ‘ਭਾਈ ਨੇ ਮੈਨੂੰ ਕਿਹਾ ਹੈ ਕਿ ਜਲਦੀ ਪਤਲੀ ਹੋ ਜਾਓ, ਮੈਂ ਗੀਤ ਦਿੰਦਾ ਹਾਂ ਤੁਹਾਨੂੰ। ਸਲਮਾਨ ਭਾਈ ਮੈਂ ਪਤਲੀ ਹੋ ਰਹੀ ਹਾਂ। ਸਲਮਾਨ ਭਾਈ ਦੇਖੋ ਤੁਸੀਂ ਵਾਅਦਾ ਕੀਤਾ ਹੈ ਤੁਸੀਂ ਜ਼ਰੂਰ ਗੀਤ ਦੇਣਾ। ਦੇਖੋ ਮੈਂ ਖਾਣਾ ਵੀ ਡਾਈਟ ਵਾਲਾ ਲੈ ਕੇ ਜਾ ਰਹੀ ਹਾਂ। ਮੈਂ ਗਲਟੂਨ ਫ੍ਰੀ ਹੋ ਗਈ ਹਾਂ। ਸ਼ਮਿਤਾ, ਸ਼ਿਲਪਾ ਤੇ ਉਸ ਦੀ ਮਾਂ ਸੁਨੰਦਾ ਵਾਂਗ। ਸਲਮਾਨ ਭਾਈ ਮੈਂ ਪਤਲੀ ਹੋ ਰਹੀ ਹਾਂ।’

ਰਾਖੀ ਸਾਵੰਤ ਦੇ ਇਸ ਦਾਅਵੇ ’ਚ ਕਿੰਨੀ ਸੱਚਾਈ ਹੈ ਇਹ ਤਾਂ ਨਹੀਂ ਪਤਾ ਪਰ ਅਜਿਹਾ ਹੋਣ ’ਤੇ ਲੋਕਾਂ ਨੂੰ ਹੈਰਾਨੀ ਨਹੀਂ ਹੋਵੇਗੀ। ਸਲਮਾਨ ਖ਼ਾਨ ਨੇ ਰਾਖੀ ਨੂੰ ‘ਬਿੱਗ ਬੌਸ’ ’ਚ ਕਈ ਵਾਰ ਸੁਪੋਰਟ ਕੀਤਾ ਹੈ। ਉਹ ਰਾਖੀ ਦੀ ਹਾਰਡ ਲਾਈਫ ਦੀ ਕਾਫੀ ਵਾਰ ਤਾਰੀਫ਼ ਕਰਦੇ ਦਿਖੇ ਹਨ। ਸਲਮਾਨ ਨੇ ਰਾਖੀ ਦੀ ਬੀਮਾਰ ਮਾਂ ਦੇ ਇਲਾਜ ’ਚ ਮਦਦ ਵੀ ਕੀਤੀ ਸੀ। ਪ੍ਰਸ਼ੰਸਕਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਰਾਖੀ ਤੇ ਸਲਮਾਨ ਇਕ ਪ੍ਰਾਜੈਕਟ ’ਚ ਇਕੱਠੇ ਆਉਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News