ਦੇਸ਼ ਦੇ ਵਿਗੜਦੇ ਹਾਲਾਤ ਦੇਖ ਬੋਲੀ ਰਾਖੀ ਸਾਵੰਤ- ''ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਬਣਾਉਣਾ ਚਾਹੀਦਾ ਪੀ.ਐੱਮ''

Tuesday, May 11, 2021 - 01:21 PM (IST)

ਦੇਸ਼ ਦੇ ਵਿਗੜਦੇ ਹਾਲਾਤ ਦੇਖ ਬੋਲੀ ਰਾਖੀ ਸਾਵੰਤ- ''ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਬਣਾਉਣਾ ਚਾਹੀਦਾ ਪੀ.ਐੱਮ''

ਮੁੰਬਈ- ਕੋਰੋਨਾ ਕਾਲ 'ਚ ਫਰਿਸ਼ਤੇ ਦੇ ਰੂਪ 'ਚ ਉਭਰੇ ਅਦਾਕਾਰ ਸੋਨੂੰ ਸੂਦ ਦੀ ਤਾਰੀਫ਼ ਕਰਦਿਆਂ ਕੋਈ ਥੱਕ ਨਹੀਂ ਰਿਹਾ ਹੈ। ਸੋਨੂੰ ਸੂਦ ਲਗਾਤਾਰ ਬੀਤੇ ਸਾਲ ਤੋਂ ਹੀ ਲੋਕਾਂ ਦੀ ਮਦਦ ਕਰ ਰਹੇ ਹਨ ਜਿਸ ਦੇ ਚੱਲਦਿਆਂ ਹੁਣ ਕਈ ਲੋਕ ਚਾਹੁੰਦੇ ਹਨ ਕਿ ਸੋਨੂੰ ਸੂਦ ਨੂੰ ਪੀ.ਐੱਮ ਬਣਾ ਦੇਣਾ ਚਾਹੀਦਾ। ਬੀਤੇ ਦਿਨੀਂ ਅਦਾਕਾਰ ਅਤੇ ਸਟੈਂਡਅਪ ਕਾਮੇਡੀਅਨ ਵੀਰ ਦਾਸ ਨੇ ਇਹ ਗੱਲ ਆਖੀ ਸੀ। ਹੁਣ ਬਾਲੀਵੁੱਡ ਦੀ ਡਰਾਮਾ ਕਵੀਨ ਯਾਨੀ ਕਿ ਰਾਖੀ ਸਾਵੰਤ ਵੀ ਇਹੀ ਚਾਹੁੰਦੀ ਹੈ।

PunjabKesari
ਦਰਅਸਲ ਹਾਲ ਹੀ 'ਚ ਰਾਖੀ ਸਾਵੰਤ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਸਲਮਾਨ ਖ਼ਾਨ, ਸੋਨੂੰ ਸੂਦ, ਅਮਿਤਾਭ ਬੱਚਨ ਦੀ ਤਾਰੀਫ਼ ਕਰ ਰਹੀ ਹੈ। ਨਾਲ ਹੀ ਨਾਲ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਅਸਲੀ ਹੀਰੋ ਕਿਹਾ। ਰਾਖੀ ਨੇ ਇਸ ਵੀਡੀਓ 'ਚ ਸੋਨੂੰ ਸੂਦ ਤੇ ਸਲਮਾਨ ਖ਼ਾਨ ਨੂੰ ਅਗਲਾ ਪੀ.ਐੱਮ ਬਣਾਉਣ ਦੀ ਗੱਲ ਆਖੀ ਹੈ।


ਇਸ ਵੀਡੀਓ 'ਚ ਰਾਖੀ ਸਾਵੰਤ ਕਹਿ ਰਹੀ ਹੈ, 'ਮੈਂ ਤਾਂ ਕਹਿੰਦੀ ਹਾਂ ਕਿ ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਕਿਉਂਕਿ ਅਸਲੀ ਹੀਰੋ ਤਾਂ ਉਹੀ ਹਨ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ, ਸਲਮਾਨ ਖ਼ਾਨ, ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਆਪਣੇ ਦੇਸ਼ ਦੇ ਲੋਕਾਂ ਨੂੰ ਕਿੰਨਾ ਪਿਆਰ ਕਰਦੇ ਹਨ। ਰਾਖੀ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।


author

Aarti dhillon

Content Editor

Related News