ਰਾਖੀ ਸਾਵੰਤ ਨਾਲ ਮੁੜ ਵਿਆਹ ਕਰਵਾਉਣਾ ਚਾਹੁੰਦੈ ਪਤੀ ਰਿਤੇਸ਼ ਸਿੰਘ

Wednesday, Dec 22, 2021 - 10:48 AM (IST)

ਰਾਖੀ ਸਾਵੰਤ ਨਾਲ ਮੁੜ ਵਿਆਹ ਕਰਵਾਉਣਾ ਚਾਹੁੰਦੈ ਪਤੀ ਰਿਤੇਸ਼ ਸਿੰਘ

ਮੁੰਬਈ (ਬਿਊਰੋ)– ਰਾਖੀ ਸਾਵੰਤ ਨੇ ਆਪਣੇ ਪਤੀ ਰਿਤੇਸ਼ ਸਿੰਘ ਨਾਲ ‘ਬਿੱਗ ਬੌਸ 15’ ਦੇ ਘਰ ’ਚ ਐਂਟਰੀ ਕੀਤੀ। ਦੋਵਾਂ ਦੀ ਇਕੱਠਿਆਂ ਹੋਈ ਐਂਟਰੀ ਤੋਂ ਬਾਅਦ ਲੋਕਾਂ ਨੂੰ ਲੱਗਾ ਸੀ ਕਿ ਸ਼ੋਅ ’ਚ ਦੋਵਾਂ ਵਿਚਾਲੇ ਹੁੰਦਾ ਪਿਆਰ ਲੋਕਾਂ ਤਕ ਪਹੁੰਚ ਜਾਵੇਗਾ ਪਰ ਰਿਤੇਸ਼ ਦੇ ਵਿਵਹਾਰ ਨੇ ਲੋਕਾਂ ਦੇ ਮਨ ’ਚ ਦੋਵਾਂ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੀ ਸ਼ੂਟਿੰਗ ਲੋਕੇਸ਼ਨ ’ਤੇ ਵਿਵਾਦ, ਮਕਾਨ ਮਾਲਕ ਨੇ ਨੁਕਸਾਨ ਸਣੇ ਭੇਜਿਆ 56 ਲੱਖ ਦਾ ਬਿੱਲ

ਰਿਤੇਸ਼ ਦਾ ਐੱਨ. ਆਰ. ਆਈ. ਹੋਣਾ, ਬਿਜ਼ਨੈੱਸਮੈਨ ਹੋਣਾ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਝੂਠੀਆਂ ਲੱਗੀਆਂ। ਇਸ ਵਿਚਾਲੇ ਰਿਤੇਸ਼ ਦੀ ਪਹਿਲੀ ਪਤਨੀ ਸਨਿੰਗਧਾ ਪ੍ਰਿਆ ਤੇ ਉਸ ਦੇ ਬੇਟੇ ਦੀਆਂ ਤਸਵੀਰਾਂ ਰਿਤੇਸ਼ ਨਾਲ ਵਾਇਰਲ ਹੋਈਆਂ। ਸਨਿੰਗਧਾ ਨੇ ਇੰਟਰਵਿਊ ’ਚ ਰਿਤੇਸ਼ ਦਾ ਅਸਲੀ ਚਿਹਰਾ ਦਿਖਾਇਆ ਤੇ ਦੱਸਿਆ ਕਿ ਰਿਤੇਸ਼ ਕੌਣ ਹੈ। ਰਿਤੇਸ਼ ਇਸ ਹਫਤੇ ‘ਬਿੱਗ ਬੌਸ’ ਦੇ ਘਰੋਂ ਬਾਹਰ ਹੋ ਚੁੱਕੇ ਹਨ। ਹਾਲ ਹੀ ’ਚ ਉਨ੍ਹਾਂ ਨੇ ਇਕ ਇੰਟਰਵਿਊ ’ਚ ਰਾਖੀ ਸਾਵੰਤ ਨਾਲ ਮੁੜ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

PunjabKesari

‘ਬਿੱਗ ਬੌਸ 15’ ’ਚ ਆਪਣੀ ਛੋਟੀ ਜਿਹੀ ਪਾਰੀ ਖੇਡਣ ਤੋਂ ਬਾਅਦ ਰਾਖੀ ਸਾਵੰਤ ਦਾ ਪਤੀ ਰਿਤੇਸ਼ ਸਿੰਘ ਤੇ ਇਕ ਹੋਰ ਮੁਕਾਬਲੇਬਾਜ਼ ਰਾਜੀਵ ਅਦਿਤਿਆ ਘਰੋਂ ਬੇਘਰ ਹੋ ਗਏ ਹਨ। ਸ਼ੋਅ ਦੌਰਾਨ ਰਿਤੇਸ਼ ਦੀ ਪਹਿਲੀ ਪਤਨੀ ਸਨਿੰਗਧਾ ਨੇ ਉਸ ’ਤੇ ਕਈ ਦੋਸ਼ ਲਗਾਏ। ਉਥੇ ਰਾਖੀ ਨਾਲ ਗਲਤ ਵਿਵਹਾਰ ਕਰਨ ’ਤੇ ਉਨ੍ਹਾਂ ਨੂੰ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਕੋਲੋਂ ਵੀ ਗੱਲਾਂ ਸੁਣਨ ਨੂੰ ਮਿਲੀਆਂ।

PunjabKesari

ਹਾਲ ਹੀ ’ਚ ਇਕ ਇੰਟਰਵਿਊ ’ਚ ਰਿਤੇਸ਼ ਨੇ ਇਹ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਪਹਿਲੀ ਪਤਨੀ ਤੋਂ ਅਜੇ ਤਕ ਤਲਾਕ ਨਹੀਂ ਲਿਆ ਹੈ ਪਰ ਜੋ ਲੋਕ ਸੋਚਦੇ ਹਨ ਕਿ ਉਹ ਨੈਤਿਕ ਰੂਪ ਨਾਲ ਗਲਤ ਹੈ, ਉਨ੍ਹਾਂ ਨੂੰ ਕਹਾਣੀ ਦੇ ਦੋਵਾਂ ਪੱਖਾਂ ਨੂੰ ਸੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਇਸ ਲਈ ਕਿ ਇਕ ਮਹਿਲਾ ਨੇ ਇਕ ਮਰਦ ਖ਼ਿਲਾਫ਼ ਦੋਸ਼ ਲਗਾਏ ਹਨ, ਇਸ ਦਾ ਮਲਤਬ ਇਹ ਨਹੀਂ ਹੈ ਕਿ ਮਰਦ ਹੀ ਗਲਤ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News