ਰਾਖੀ ਸਾਵੰਤ ਨੂੰ ਹੋਈ ਪੰਜਾਬ ਦੀ ਚਿੰਤਾ, ਕਿਸਾਨਾਂ ਨੂੰ ਲੈ ਕੇ ਦੇ ਦਿੱਤਾ ਵੱਡਾ ਬਿਆਨ
Wednesday, Sep 03, 2025 - 02:23 PM (IST)

ਐਂਟਰਟੇਨਮੈਂਟ ਡੈਸਕ- ਪੰਜਾਬ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿੱਚ ਦਹਾਕਿਆਂ ਬਾਅਦ ਇੰਨਾ ਭਿਆਨਕ ਹੜ੍ਹ ਆਇਆ ਹੈ। ਹਰ ਪਾਸੇ ਤਬਾਹੀ ਦਾ ਦ੍ਰਿਸ਼ ਹੈ। ਸੈਂਕੜੇ ਲੋਕ ਬੇਘਰ ਹੋ ਗਏ ਹਨ। ਲੱਖਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ। ਪੰਜਾਬ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ ਹੈ। ਇਸ ਗੰਭੀਰ ਸਥਿਤੀ ਨੂੰ ਦੇਖ ਕੇ ਦੇਸ਼ ਦੇ ਕਈ ਕਲਾਕਾਰਾਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ।
ਇਸ ਲਿਸਟ 'ਚ ਬੇਬਾਕੀ ਲਈ ਜਾਣੀ ਜਾਂਦੀ ਅਦਾਕਾਰਾ ਰਾਖੀ ਸਾਵੰਤ ਦਾ ਨਾਮ ਵੀ ਸ਼ਾਮਲ ਹੈ। ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਪੰਜਾਬ ਬਾਰੇ ਚਿੰਤਾ ਪ੍ਰਗਟ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਮਦਦ ਲਈ ਅੱਗੇ ਆਉਣ ਲਈ ਕਹਿ ਰਹੀ ਹੈ।
ਵੀਡੀਓ ਵਿੱਚ ਰਾਖੀ ਕਹਿੰਦੀ ਹੈ- 'ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਖੀ ਸਾਵੰਤ ਬਾਲੀਵੁੱਡ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪੰਜਾਬ ਪੂਰੀ ਤਰ੍ਹਾਂ ਡੁੱਬ ਰਿਹਾ ਹੈ। ਸਾਨੂੰ ਸਭ ਲੋਕਾਂ ਦੇ ਨਾਲ ਆਉਣਾ ਚਾਹੀਦੀ ਹੈ। ਕੁਝ ਸਮਝ ਨਹੀਂ ਆ ਰਿਹਾ। ਆਪਣੀ ਗੱਲ ਜਾਰੀ ਰੱਖਦੇ ਹੋਏ ਰਾਖੀ ਕਹਿੰਦੀ ਹੈ-'ਕਿਸਾਨ ਹੈ ਤਾਂ ਅਸੀਂ ਹਾਂ। ਜੇ ਕਿਸਾਨ ਨਹੀਂ ਤਾਂ ਅਸੀਂ ਨਹੀਂ ਹਾਂ। ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਪੂਰਾ ਪੰਜਾਬ ਵਹਿ ਰਿਹਾ ਹੈ। ਰਾਖੀ ਸਾਵੰਤ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਹੜ੍ਹ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਇਸਨੂੰ ਪਿਛਲੇ 40 ਸਾਲਾਂ ਦਾ ਸਭ ਤੋਂ ਵੱਡਾ ਹੜ੍ਹ ਕਿਹਾ ਜਾ ਰਿਹਾ ਹੈ। 1,200 ਤੋਂ ਵੱਧ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਲੱਖਾਂ ਲੋਕ ਬੇਘਰ ਹੋ ਗਏ ਹਨ। ਲਗਭਗ 3.75 ਲੱਖ ਏਕੜ ਖੇਤੀ ਵਾਲੀ ਜ਼ਮੀਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ। ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਵੱਡੀ ਗਿਣਤੀ ਵਿੱਚ ਪਸ਼ੂ ਵੀ ਮਰ ਗਏ ਹਨ, ਜਿਸ ਨਾਲ ਪੇਂਡੂ ਪਰਿਵਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਰੀਕੇ ਅਤੇ ਹੁਸੈਨੀਵਾਲਾ ਤੋਂ ਸਤਲੁਜ ਵਿੱਚ ਪਾਣੀ ਦਾ ਵਹਾਅ ਵਧਦਾ ਜਾ ਰਿਹਾ ਹੈ। ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।