ਰਾਖੀ ਸਾਵੰਤ ਦਾ ਪਤੀ ਆਇਆ ਸਾਹਮਣੇ, ਦੱਸਿਆ ਕਿਉਂ ਲੁਕੋਇਆ ਸੀ ਵਿਆਹ

Tuesday, Dec 22, 2020 - 06:35 PM (IST)

ਰਾਖੀ ਸਾਵੰਤ ਦਾ ਪਤੀ ਆਇਆ ਸਾਹਮਣੇ, ਦੱਸਿਆ ਕਿਉਂ ਲੁਕੋਇਆ ਸੀ ਵਿਆਹ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ‘ਬਿੱਗ ਬੌਸ 14’ ’ਚ ਨਜ਼ਰ ਆ ਰਹੀ ਹੈ। ‘ਬਿੱਗ ਬੌਸ’ ’ਚ ਆਉਣ ਦੇ ਨਾਲ ਹੀ ਰਾਖੀ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇਕ ਰਾਜ਼ ਫਿਰ ਤੋਂ ਚਰਚਾ ’ਚ ਆ ਗਿਆ ਹੈ ਤੇ ਉਹ ਰਾਜ਼ ਹੈ ਰਾਖੀ ਦਾ ਵਿਆਹ। ਰਾਖੀ ਹੁਣ ਤਕ ਇਹ ਦਾਅਵਾ ਕਰਦੀ ਰਹੀ ਹੈ ਕਿ ਉਹ ਵਿਆਹੁਤਾ ਹੈ ਪਰ ਅੱਜ ਤਕ ਨਾ ਉਸ ਦੇ ਪਤੀ ਨੂੰ ਕਿਸੇ ਨੇ ਦੇਖਿਆ ਹੈ, ਨਾ ਰਾਖੀ ਕਦੇ ਆਪਣੇ ਪਤੀ ਨਾਲ ਨਜ਼ਰ ਆਈ ਹੈ।

‘ਬਿੱਗ ਬੌਸ’ ’ਚ ਵੀ ਰਾਖੀ ਨੇ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਹ ਵਿਆਹੁਤਾ ਹੈ ਪਰ ਉਸ ਦਾ ਪਤੀ ਵਿਦੇਸ਼ ’ਚ ਰਹਿੰਦਾ ਹੈ। ਇਨ੍ਹਾਂ ਸਾਰੀਆਂ ਖ਼ਬਰਾਂ ਤੇ ਗੱਲਾਂ ਵਿਚਕਾਰ ਰਾਖੀ ਸਾਵੰਤ ਦੇ ਪਤੀ, ਜਿਸ ਨੂੰ ਅੱਜ ਤਕ ਕਿਸੇ ਨੇ ਨਹੀਂ ਦੇਖਿਆ, ਉਹ ਖੁਦ ਹੀ ਸਾਰਿਆਂ ਸਾਹਮਣੇ ਆ ਗਿਆ ਹੈ।

ਰਾਖੀ ਦੇ ਪਤੀ ਰਿਤੇਸ਼ ਜੋ ਕਿ ਇਕ ਯੂ. ਕੇ. ਦਾ ਬਿਜ਼ਨੈੱਸਮੈਨ ਹੈ, ਨਾ ਸਿਰਫ਼ ਸਭ ਦੇ ਸਾਹਮਣੇ ਆਇਆ ਹੈ, ਸਗੋਂ ਉਸ ਨੇ ਆਪਣੇ ਵਿਆਹ ਤੇ ‘ਬਿੱਗ ਬੌਸ’ ਨੂੰ ਲੈ ਕੇ ਵੀ ਖੁੱਲ੍ਹ ਕੇ ਚਰਚਾ ਕੀਤੀ ਹੈ। ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਰਿਤੇਸ਼ ਨੇ ਹਰ ਉਸ ਸਵਾਲ ਦਾ ਜਵਾਬ ਦਿੱਤਾ ਹੈ, ਜੋ ਸ਼ਾਇਦ ਰਾਖੀ ਦਾ ਹਰ ਪ੍ਰਸ਼ੰਸਕ ਜਾਣਨਾ ਚਾਹੁੰਦਾ ਹੈ।

ਗੱਲਬਾਤ ’ਚ ਰਿਤੇਸ਼ ਨੇ ਕਿਹਾ, ‘ਮੈਂ ਆਪਣੇ ਸਵਾਰਥੀ ਮਕਸਦ ਦੀ ਵਜ੍ਹਾ ਨਾਲ ਹੁਣ ਤਕ ਸਭ ਦੇ ਸਾਹਮਣੇ ਨਹੀਂ ਆਇਆ। ਮੈਂ ਸਵਾਰਥੀ ਸੀ ਕਿ ਹੁਣ ਤਕ ਮੈਂ ਰਾਖੀ ਨਾਲ ਆਪਣੇ ਵਿਆਹ ਦਾ ਓਹਲਾ ਰੱਖਿਆ, ਇਹ ਮੇਰੀ ਗ਼ਲਤੀ ਸੀ। ਮੈਨੂੰ ਲੱਗਦਾ ਹੈ ਕਿ ਜੇ ਮੈਂ ਆਪਣੀ ਪਛਾਣ ਤੇ ਰਾਖੀ ਨਾਲ ਵਿਆਹ ਦੀ ਗੱਲ ਉਜਾਗਰ ਕਰ ਦਿੱਤੀ ਤਾਂ ਗ਼ਲਤ ਅਫਵਾਹਾਂ ਦੀ ਵਜ੍ਹਾ ਨਾਲ ਇਸ ਦਾ ਅਸਰ ਮੇਰੇ ਸ਼ੇਅਰ ’ਤੇ ਪਵੇਗਾ ਪਰ ਹੁਣ ਤਕ ਇਸ ਇੰਟਰਵਿਊ ਦੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਾਖੀ ਮੇਰੀ ਜ਼ਿੰਦਗੀ ’ਚ ਆਈ ਤਾਂ ਮੇਰਾ ਜੀਵਨ ਸਫ਼ਲ ਹੋ ਗਿਆ ਹੈ।’

ਨੋਟ– ਰਾਖੀ ਸਾਵੰਤ ਦੀ ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News