ਰਾਖੀ ਸਾਵੰਤ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਮੈਰਿਜ ਸਰਟੀਫਿਕੇਟ ਨਾਲ ਸਾਂਝੀ ਕੀਤੀ ਤਸਵੀਰ

Wednesday, Jan 11, 2023 - 02:50 PM (IST)

ਰਾਖੀ ਸਾਵੰਤ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਮੈਰਿਜ ਸਰਟੀਫਿਕੇਟ ਨਾਲ ਸਾਂਝੀ ਕੀਤੀ ਤਸਵੀਰ

ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ ਇੰਡਸਟਰੀ 'ਚ 'ਡਰਾਮਾ ਕੁਈਨ' ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫ਼ੀ ਖਬਰਾਂ ਸਾਹਮਣੇ ਆ ਰਹੀਆਂ ਹਨ। ਜਦੋਂ ਤੋਂ ਰਾਖੀ ਨੇ ਆਪਣੇ ਪ੍ਰੇਮੀ ਆਦਿਲ ਬਾਰੇ ਦੁਨੀਆ ਨੂੰ ਦੱਸਿਆ ਹੈ, ਉਦੋਂ ਤੋਂ ਉਹ ਅਕਸਰ ਆਦਿਲ ਨਾਲ ਨਜ਼ਰ ਆਉਂਦੀ ਹੈ। ਇਨ੍ਹਾਂ ਦੋਹਾਂ ਦੀ ਜੋੜੀ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ।

PunjabKesari

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਰਾਖੀ ਸਾਵੰਤ ਨੇ ਇਕ ਵਾਰ ਫਿਰ ਵਿਆਹ ਕਰਵਾ ਲਿਆ ਹੈ ਅਤੇ ਇਸ ਵਾਰ ਆਦਿਲ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਦੋਵਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਹੱਥਾਂ 'ਚ ਕੋਰਟ ਮੈਰਿਜ ਸਰਟੀਫਿਕੇਟ ਫੜੇ ਨਜ਼ਰ ਆ ਰਹੇ ਹਨ। ਰਾਖੀ ਸਾਵੰਤ ਦੀ ਅਜਿਹੀ ਤਸਵੀਰ ਵੇਖ ਕੇ ਪ੍ਰਸ਼ੰਸਕ ਵੀ ਕਾਫ਼ੀ ਹੈਰਾਨ ਹਨ ਅਤੇ ਉਹ ਜਾਣਨਾ ਚਾਹੁੰਦੇ ਹਨ ਕੀ ਰਾਖੀ ਨੇ ਅਸਲ 'ਚ ਆਦਿਲ ਨਾਲ ਵਿਆਹ ਕਰਵਾਇਆ ਹੈ?

PunjabKesari

ਰਾਖੀ ਸਾਵੰਤ ਅਤੇ ਆਦਿਲ ਦਾ ਰਿਸ਼ਤਾ ਹਮੇਸ਼ਾ ਹੀ ਲਾਈਮਲਾਈਟ 'ਚ ਰਿਹਾ ਹੈ। ਜਨਤਕ ਤੌਰ 'ਤੇ ਦੋਵੇਂ ਖੁੱਲ੍ਹ ਕੇ ਇਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ ਪਰ ਲੱਗਦਾ ਹੈ ਕਿ ਰਾਖੀ ਸਾਵੰਤ ਨੇ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇ ਦਿੱਤਾ ਹੈ। ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਨੇ ਦੁਨੀਆ ਦੀਆਂ ਨਜ਼ਰਾਂ ਤੋਂ ਲੁਕ ਕੇ ਦੂਜਾ ਵਿਆਹ ਕਰਵਾ ਲਿਆ ਹੈ। ਇਸ ਜੋੜੇ ਨੇ ਕੋਰਟ ਮੈਰਿਜ ਕੀਤੀ ਹੈ ਅਤੇ ਕੋਰਟ ਮੈਰਿਜ ਤੋਂ ਬਾਅਦ ਦੋਹਾਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਦੋਹਾਂ ਦੇ ਗਲੇ 'ਚ ਜੈ ਮਾਲਾ ਪਾਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਆਦਿਲ ਖ਼ਾਨ ਦੁਰਾਨੀ ਰਾਖੀ ਸਾਵੰਤ ਤੋਂ ਛੇ ਸਾਲ ਛੋਟੇ ਹਨ ਅਤੇ ਉਹ ਇੱਕ ਬਿਜ਼ਨੈੱਸਮੈਨ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News