ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੀਤੀ ਮੰਗਣੀ, ਕਿਹਾ-ਮੇਰਾ ਪਿਆਰ ਕੋਈ ਪਬਲੀਸਿਟੀ ਸਟੰਟ ਨਹੀਂ

Monday, May 23, 2022 - 12:09 PM (IST)

ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੀਤੀ ਮੰਗਣੀ, ਕਿਹਾ-ਮੇਰਾ ਪਿਆਰ ਕੋਈ ਪਬਲੀਸਿਟੀ ਸਟੰਟ ਨਹੀਂ

ਮੁੰਬਈ: ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਬਣੀ ਰਹਿੰਦੀ ਹੈ। ਪਤੀ ਰਿਤੇਸ਼ ਤੋਂ ਵੱਖ ਹੋਣ ਤੋਂ ਬਾਅਦ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ। ਰਾਖੀ ਨੇ ਵੀ ਸੋਸ਼ਲ ਮੀਡੀਆ ’ਤੇ ਆਦਿਲ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਹਾਲ ਹੀ ’ਚ ਰਾਖੀ ਦੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ’ਚ ਅਸੀਂ ਦੇਖ ਸਕਦੇ ਹਾਂ ਕਿ ਅਦਾਕਾਰਾ ਰਿੰਗ ਨੂੰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ: 22 ਸਾਲ ਦੀ ਹੋਈ ਕਿੰਗ ਖ਼ਾਨ ਦੀ ਧੀ ਸੁਹਾਨਾ, ਮਾਂ ਨੇ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ

ਖ਼ਬਰਾਂ ਮੁਤਾਬਕ ਰਾਖੀ ਨੇ ਆਪਣੇ ਬੁਆਏਫ਼ਰੈਂਡ ਆਦਿਤ ਨਾਲ ਮੰਗਣੀ ਕਰ ਲਈ ਹੈ।ਵੀਡੀਓ ’ਚ ਰਾਖੀ ਕਾਲੇ ਰੰਗ ਦੀ ਸਾੜੀ ’ਚ ਨਜ਼ਰ ਆ ਰਹੀ ਹੈ। ਅਦਾਕਾਰ ਨੇ ਆਪਣੇ ਲੁੱਕ ਨੂੰ ਮਿਨੀਮਲ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। ਰਾਖੀ ਇਸ ਲੁੱਕ ’ਚ ਧਮਾਲ ਮਚਾ ਰਹੀ ਹੈ। ਰਾਖੀ ਆਪਣੀ ਮੰਗਣੀ ਦੀ ਰਿੰਗ ਨੂੰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਹਿਨਾ ਖ਼ਾਨ ਦੀ ਨਵੀਂ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦਾ ਪੋਸਟਰ ਰਿਲੀਜ਼

ਇਸ ਦੌਰਾਨ ਰਾਖੀ ਨੇ ਕਿਹਾ ਕਿ ਉਹ ਮੇਰਾ ਪਿਆਰ ਹੈ ਅਤੇ ਇਹ ਕੋਈ  ਪਬਲੀਸਿਟੀ ਸਟੰਟ ਨਹੀਂ ਹੈ। ਜੇਕਰ ਸਭ ਠੀਕ ਰਿਹਾ ਤਾਂ ਰਾਖੀ ਜਲਦ ਹੀ ਵਿਆਹ ਕਰ ਸਕਦੀ ਹੈ। ਰਾਖੀ ਦਾ ਇਹ ਵੀਡੀਓ ਕਾਫੀ ਸੁਰਖੀਆਂ ਬਟੋਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਇਸ ਅਦਾਕਾਰ ਨੇ ਕੀਤਾ ਰਿਪਲੇਸ

ਦੱਸ ਦੇਈਏ ਕਿ ਰਾਖੀ ਨੇ ਕੁਝ ਦਿਨ ਪਹਿਲਾਂ ਮੀਡੀਆ ਨੂੰ ਦੱਸਿਆ ਸੀ ਕਿ ਆਦਿਲ ਇਕ ਕਾਰ ਬਿਜ਼ਨੈੱਸਮੈਨ ਹੈ। ਇਸ ਤੋਂ ਇਲਾਵਾ ਉਸ ਦੇ ਕਈ ਕਾਰੋਬਾਰ ਹਨ। ਆਦਿਲ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਆਦਿਲ ਨੇ ਰਾਖੀ ਨੂੰ ਇਕ BMW ਕਾਰ ਵੀ ਗਿਫ਼ਟ ਕੀਤੀ । ਆਦਿਲ ਰਾਖੀ ਤੋਂ 6 ਸਾਲ ਛੋਟਾ ਹੈ। ਰਿਤੇਸ਼ ਨਾਲ ਬ੍ਰੇਕਅੱਪ ਤੋਂ ਬਾਅਦ ਰਾਖੀ ਡਿਪ੍ਰੈਸ਼ਨ 'ਚ ਚਲੀ ਗਈ ਅਤੇ ਆਦਿਲ ਨੇ ਉਸ ਨੂੰ ਉਸ ਸਥਿਤੀ 'ਚੋਂ ਬਾਹਰ ਕੱਢ ਲਿਆ।
 


author

Anuradha

Content Editor

Related News