ਸੜਕ ਵਿਚਕਾਰ ਬੁਆਏਫ੍ਰੈਂਡ ਆਦਿਲ ਨਾਲ ਡਾਂਸ ਕਰਦੀ ਨਜ਼ਰ ਆਈ ਰਾਖੀ ਸਾਵੰਤ, ਵੀਡੀਓ ਹੋਈ ਵਾਇਰਲ

06/26/2022 1:41:34 PM

ਮੁੰਬਈ: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਬਣੀ ਹੋਈ ਹੈ। ਰਾਖੀ ਇਨ੍ਹੀਂ ਦਿਨੀਂ ਆਦਿਲ ਖ਼ਾਨ ਦੁਰਾਨੀ ਨੂੰ ਡੇਟ ਕਰ ਰਹੀ ਹੈ। ਦੋਵੇਂ ਲਗਾਤਾਰ ਇਕ-ਦੂਜੇ ਨਾਲ ਨਜ਼ਰ ਆਉਂਦੇ ਰਹਿੰਦੇ ਹਨ। ਰਾਖੀ ਅਤੇ ਆਦਿਲ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਇਸ ਜੋੜੇ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ਰੇਲਵੇ ਟਰੈਕ ’ਤੇ ਖੜ੍ਹੀ ਹੋਈ ਮੀਰਾ, ਸ਼ਾਹਿਦ ਦੀ ਪਤਨੀ ਸਮੁੰਦਰ ਦੀਆਂ ਲਹਿਰਾਂ ’ਚ ਆਨੰਦ ਲੈਂਦੀ ਆਈ ਨਜ਼ਰ

ਵੀਡੀਓ ’ਚ ਰਾਖੀ ਬਲੈਕ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ, ਖੁੱਲ੍ਹੇ ਵਾਲਾਂ ਅਤੇ ਚਸ਼ਮੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਰਾਖੀ ਇਸ ਲੁੱਕ ’ਚ ਕੂਲ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਆਦਿਲ ਗ੍ਰੇ ਰੰਗ ਦੀ ਟੀ-ਸ਼ਰਟ ਅਤੇ ਡੈਨੀਮ ਜੀਂਸ ’ਚ ਸੁੰਦਰ ਲੱਗ ਰਹੇ ਹਨ। 

ਇਹ  ਵੀ ਪੜ੍ਹੋ : ਕਰੀਨਾ ਨੇ ਆਪਣੇ ਪਰਿਵਾਰ ਨਾਲ ਮਿਊਜ਼ੀਕਲ ਕੰਸਰਟ ਦਾ ਲਿਆ ਆਨੰਦ, ਤੈਮੂਰ ਮਸਤੀ ਭਰੇ ਅੰਦਾਜ਼ 'ਚ ਆਏ ਨਜ਼ਰ

ਰਾਖੀ ਆਦਿਲ ਨਾਲ ਗੀਤ ‘ਮੇਰੇ ਹੱਥ ਮੈਂ ਤੇਰਾ ਹੱਥ ਹੋ’ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੋਵਾਂ ਦੀ ਪਿਆਰੀ ਕੈਮਿਸਟਰੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।


ਦੱਸ ਦੇਈਏ ਰਾਖੀ ਅਤੇ ਆਦਿਲ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀ ਹੋਈ ਸੀ। ਹਾਲ ਹੀ ’ਚ ਦੋਵੇਂ ਦੁਬਈ ’ਚ ਇਕ ਇਵੈਂਟ ’ਚ ਪਹੁੰਚੇ ਸੀ ਜਿਸ ’ਚ ਰਾਖੀ ਨੂੰ ਬੈਸਟ ਐਂਟਰਟੇਨਰ ਦਾ ਅਵਾਰਡ ਦਿੱਤਾ ਗਿਆ ਸੀ। ਰਾਖੀ ਇਸ ਦੌਰਾਨ ਨੀਲੇ ਅਤੇ ਸੁਨਹਿਰੀ ਰੰਗ ਦੇ ਲਹਿੰਗੇ ਅਤੇ ਆਦਿਲ ਕਾਲੇ ਰੰਗ ਦੇ ਪੈਂਟ ਸੂਟ ’ਚ ਨਜ਼ਰ ਆਏ।


Anuradha

Content Editor

Related News